ਪਠਾਨਕੋਟ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼ਮਸ਼ੇਰ ਬਾਗ ਪਠਾਨਕੋਟ ਵਿਖੇ ਟੀ.ਈ.ਡੀ.ਐਕਸ ਵਲੋਂ ਕੈਨਡੋਨੀਅਨ ਇੰਟਰਨੇਸਨਲ ਸਕੂਲ ਪਠਾਨਕੋਟ ਦਾ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਵਿੱਚ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਦੇਸ਼ ਵਿਦੇਸ਼ ਦੀਆਂ ਮਹਾਨ ਸਖਸੀਅਤਾਂ ਡਾ. ਸੁਬਰਾਮਨੀਅਮ ਸਵਾਮੀ ਸਾਬਕਾ ਐਮ.ਪੀ, ਜਰਨਲ ਵੀ.ਕੇ ਸਿੰਘ ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਚੀਫ ਇੰਡੀਅਨ ਆਰਮੀ, ਡਾ. ਜੀਨ ਜਵਾਰੀ ਟਰਾਂਸਪੋਰਟ ਮੰਤਰੀ ਫਰਾਂਸ, ਸੀਮਾ ਬਾਂਸਲ, ਭੁਪਿੰਦਰ ਚੋਬੇ, ਡਾ. ਧਰੂਵ ਸਰਮਾ, ਪਰਮਿਤਾ ਸਰਮਾ, ਡਾ. ਸੁਰੇਸ਼ ਕਾਲਰਾ, ਸਰਜਾਦ ਪੂਨੇ ਵਾਲਾ, ਡਾ. ਐਸ.ਪੀ ਵੈਦ ਸਾਬਕਾ ਡੀ.ਜੀ.ਪੀ, ਡਾ. ਹਿਮਾਂਸੂ ਅਗਰਵਾਲ, ਐਮਬੈਸਡਰ ਜੇ.ਐਨ ਮਿਸ਼ਰਾ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਖੁਸਬੀਰ ਕਾਟਲ, ਨਰੇਸ਼ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ ਅਤੇ ਹੋਰ ਸਖਸੀਅਤਾਂ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਕਿਹਾ ਕਿ ਜਿਲ੍ਹਾ ਪਠਾਨਕੋਟ ਵਿਖੇ ਟੀ.ਈ.ਡੀ.ਐਕਸ ਵਲੋਂ ਕੈਨਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਦਾ ਸਮਾਰੋਹ ਪੰਜਾਬ ਅੰਦਰ ਪਹਿਲਾ ਸਮਾਰੋਹ ਹੈ ਅਤੇ ਇਸ ਵਿੱਚ ਦੇਸ਼ ਵਿਦੇਸ਼ ਦੀਆਂ ਨਾਮੀ ਸ਼ਖਸ਼ੀਅਤਾਂ ਵਲੋਂ ਸ਼ਿਰਕਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ।ਸਾਨੂੰ ਆਪਣੇ ਵਿਰਸੇ ਨਾਲ ਜੁੜ ਕੇ ਰਹੀਏ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …