ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ਼੍ਰੀ ਅਵਾਰਡੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਵੀ.ਕੇ ਚੋਪੜਾ ਡਾਇਰੈਕਟਰ (ਪਬਲਿਕ ਸਕੂਲਾਂ) ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਅਸ਼ੀਰਵਾਦ ਨਾਲ ਅਧਿਆਪਕਾਂ ਲਈ ਦੋ ਦਿਨਾਂ `ਸਮਰੱਥਾ ਨਿਰਮਾਣ ਪ੍ਰੋਗਰਾਮ` ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਵਿਖੇ 20-21 ਸਤੰਬਰ ਨੂੰ ਆਯੋਜਿਤ ਕੀਤਾ ਗਿਆ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ, ਕਲੱਸਟਰ ਹੈਡ ਪੰਜਾਬ ਜ਼ੋਨ-ਏ ਰਾਜੀਵ ਭਾਰਤੀ ਪ੍ਰਿੰਸੀਪਲ ਜੇ.ਐਲ.ਐਮ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ, ਗੁਰਦਾਸ ਸਿੰਘ ਮਾਨ ਪ੍ਰਿੰਸੀਪਲ ਜੇ.ਐਨ.ਜੇ ਡੀ.ਏ.ਵੀ ਸੀ.ਸੈ ਪਬਲਿਕ ਸਕੂਲ ਗਿੱਦੜਬਾਹਾ, ਸ਼੍ਰੀਮਤੀ ਮੰਜੂ ਮਹਾਜਨ ਕਾਰਜ਼ਕਾਰੀ ਪ੍ਰਿੰਸੀਪਲ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਅਤੇ ਸ਼੍ਰੀਮਤੀ ਰਜਨੀ ਬਾਲਾ ਪ੍ਰਿੰਸੀਪਲ ਐਮ.ਕੇ.ਡੀ ਡੀ.ਏ.ਵੀ ਪਬਲਿਕ ਸਕੂਲ ਅਟਾਰੀ ਨੇ ਸ਼ਿਰਕਤ ਕੀਤੀ।
ਇਸ ਕਾਰਜਸ਼ਾਲਾ ਵਿੱਚ ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਦੇ ਲਗਭਗ 260 ਅਧਿਆਪਕ/ਅਧਿਆਪਕਾਵਾਂ ਨੇ ਭਾਗ ਲਿਆ, ਜਿਸ ਵਿੱਚ ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਦੇ ਸਕੂਲਾਂ ਜਿਵੇਂ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ, ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ, ਐਮ.ਕੇ.ਡੀ ਡੀ.ਏ.ਵੀ ਪਬਲਿਕ ਸਕੂਲ ਅਟਾਰੀ, ਬੀ.ਬੀ.ਕੇ ਡੀ.ਏ.ਵੀ ਪਬਲਿਕ ਸਕੂਲ ਯਾਸੀਨ ਰੋਡ ਅੰਮ੍ਰਿਤਸਰ, ਡੀ.ਏ.ਵੀ ਰੈਡ ਕ੍ਰਾਸ ਸਕੂਲ ਫ਼ਾਰ ਸਪੈਸ਼ਲ ਚਿਲਡਰਨ, ਜੇ.ਐਨ.ਜੇ ਡੀ.ਏ.ਵੀ ਸੀ.ਸੈ ਪਬਲਿਕ ਸਕੂਲ ਗਿੱਦੜਬਾਹਾ, ਡੀ.ਏ.ਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ, ਬੀ.ਬੀ.ਐਮ.ਬੀ ਡੀ.ਏ.ਵੀ ਪਬਲਿਕ ਸਕੂਲ ਤਲਵਾੜਾ, ਕੇ.ਆਰ.ਜੇ ਡੀ.ਏ.ਵੀ ਪਬਲਿਕ ਸਕੂਲ ਕਪੂਰਥਲਾ, ਜੇ.ਐਲ.ਐਮ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ ਤੇ ਐਲ.ਜੇ.ਐਨ ਡੀ.ਏ.ਵੀ ਪਬਲਿਕ ਸਕੂਲ ਗੜ੍ਹਦੀਵਾਲਾ ਦੇ ਅਧਿਆਪਕ/ ਅਧਿਆਪਕਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ ।
ਇਹ ਕਾਰਜ਼ਸ਼ਲਾ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਅੰਗ੍ਰੇਜ਼ੀ, ਵਿਗਿਆਨ, ਗਣਿਤ, ਫਿਜ਼ਿਕਸ, ਬਾਇਓਲੋਜੀ, ਕੰਪਿਊਟਰ, ਸੰਗੀਤ/ਨ੍ਰਿਤ/ਨਾਟਕ, ਫਾਈਨ ਆਰਟਸ/ਪੇਟਿੰਗ, ਈ.ਈ.ਡੀ.ਪੀ, ਈ.ਈ.ਡੀ.ਪੀ (ਅਰਲੀ ਐਜੂਕੇਸ਼ਨ ਡਿਵੈਲਪਮੈਂਟ ਪ੍ਰੋਗਰਾਮ), ਅਕਾਊਂਟਸ (ਲੇਖਾਕਾਰੀ), ਬਿਜ਼ਨਸ ਸਟੱਡੀਜ਼ (ਕਾਰੋਬਾਰੀ ਅਧਿਐਨ) ਅਤੇ ਮਨੋਵਿਗਿਆਨ ਤੇ ਸਲਾਹਕਾਰਾਂ ਲਈ ਆਯੋਜਿਤ ਕੀਤੀ ਗਈ ਸੀ ।
ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਕਿਹਾ ਕਿ ਸਮਰੱਥਾ ਨਿਰਮਾਣ ਪ੍ਰੋਗਰਾਮ ਹਰੇਕ ਅਧਿਆਪਕ ਵਿੱਚ ਉਤਮ ਗੁਣਾਂ ਨੂੰ ਸਾਹਮਣੇ ਲਿਆਉਣ ਲਈ ਤਿਆਰ ਕੀਤੇ ਗਏ ਹਨ।ਕਾਰਜਸ਼ਾਲਾਵਾਂ ਰੋਜ਼ਾਨਾ ਸਿੱਖਿਆ ਵਿੱਚ ਸ਼ਾਮਲ ਕਰਨ ਲਈ ਸਮਝ ਪ੍ਰਦਾਨ ਕਰਦੀਆਂ ਹਨ।ਇਸ ਤਰ੍ਹਾਂ ਅਧਿਆਪਨ ਵਿਧੀਆਂ ਅਤੇ ਅਕਾਦਮਿਕ ਪ੍ਰਦਰਸ਼ਨ ਦੋਵਾਂ ਵਿੱਚ ਸੁਧਾਰ ਹੁੰਦਾ ਹੈ ।
ਕਲੱਸਟਰ ਹੈਡ ਪੰਜ਼ਾਬ ਜ਼ੋਨ-ਏ ਰਾਜੀਵ ਭਾਰਤੀ ਪ੍ਰਿੰਸੀਪਲ ਜੇ.ਐਲ.ਐਮ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ ਨੇ ਵੱਖ-ਵੱਖ ਵਿਸ਼ਿਆਂ ਦੇ ਪ੍ਰਦਰਸ਼ਨ ਵਿਸ਼ਲੇਸ਼ਣ ਅਤੇ ਅਧਿਆਪਨ ਦੇ ਨਤੀਜਿਆਂ ਨੂੰ ਵਧਾਉਣ ਲਈ ਇੱਕ ਬਿਹਤਰੀਨ ਪਸ਼ਕਾਰੀ ਰਾਹੀਂ ਜਾਣਕਾਰੀ ਸਾਂਝੀ ਕੀਤੀ ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਸਾਰੇ ਰਿਸੋਰਸ ਪਰਸਨਜ਼ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …