Sunday, December 22, 2024

ਪਿੰਡੀ ਭੁੱਲਰ ਵਿਖੇ ਸਰਬਸੰਮਤੀ ਨਾਲ ਹੋਈ ਸਰਪੰਚ ਅਤੇ ਪੰਚਾਂ ਦੀ ਚੋਣ

ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਪਿੰਡੀ ਭੁੱਲਰ ਦੇ ਨਿਵਾਸੀਆਂ ਨੇ ਇੱਕ ਵਾਰ ਫਿਰ ਸਰਬਸੰਮਤੀ ਨਾਲ ਜਰਨੈਲ ਸਿੰਘ ਭੁੱਲਰ ਨੂੰ ਮੁੜ ਸਰਪੰਚ ਚੁਣ ਲਿਆ ਹੈ।ਪਿੰਡੀ ਦੀ ਸਮੁੱਚੀ ਪੰਚਾਇਤ ਵੱਲੋਂ ਕਰਵਾਏ ਸਾਂਝੇ ਸਮਾਗਮ ਦੌਰਾਨ ਉਨਾਂ ਨੂੰ ਸਰਪੰਚ ਚੁਣਿਆ ਗਿਆ।ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਢਿੱਲੋਂ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਸਰਪੰਚ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ ਸਮੁੱਚੇ ਪਿੰਡੀ ਨਿਵਾਸੀਆਂ ਦਾ ਧੰਨਵਾਦ ਕੀਤਾ।ਮਿਲੀ ਜਾਣਕਾਰੀ ਅਨੁਸਾਰ ਪੰਚਾਇਤ ਵਲੋਂ ਸਰਬਸੰਮਤੀ ਨਾਲ ਭੁੱਲਰ ਪਿੰਡੀ ਵਾਰਡ ਨੰਬਰ 1 ਦੇ ਪੰਚ ਲਖਵਿੰਦਰ ਸਿੰਘ, ਵਾਰਡ ਨੰਬਰ 2 ਤੋਂ ਭੂਰਾ ਸਿੰਘ, ਵਾਰਡ ਨੰਬਰ 3 ਤੋਂ ਗੁਰਮੇਲ ਸਿੰਘ, ਵਾਰਡ ਨੰਬਰ 4 ਤੋਂ ਜਸਪ੍ਰੀਤ ਕੌਰ ਤੇ ਵਾਰਡ ਨੰਬਰ 5 ਲਈ ਕਰਮਜੀਤ ਕੌਰ ਦੀ ਪੰਚ ਵਜੋਂ ਚੋਣ ਵੀ ਕੀਤੀ ਗਈ।ਸਰਪੰਚ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਉਹ ਸਮੁੱਚੇ ਪਿੰਡ ਵਾਸੀਆਂ ਦਾ ਅਤਿ ਰਿਣੀ ਹਾਂ, ਜਿਨਾਂ ਨੇ ਇੱਕ ਵਾਰ ਫਿਰ ਨਿਰਵਿਰੋਧ ਸਰਪੰਚ ਚੁਣ ਕੇ ਸੇਵਾ ਦਾ ਮੌਕਾ ਦਿੱਤਾ ਹੈ।
ਇਸ ਸਮੇਂ ਮੌਕੇ ਕਿਸਾਨ ਆਗੂ ਦੀਦਾਰ ਸਿੰਘ (ਕਾਲਾ ਭੁੱਲਰ), ਅਮਨੀ ਭੁੱਲਰ ਯੂਥ ਆਗੂ, ਆਮ ਆਦਮੀ ਪਾਰਟੀ ਦੇ ਆਗੂ ਨੀਟੂ ਸ਼ਰਮਾ, ਜਥੇਦਾਰ ਸੁਰਜੀਤ ਸਿੰਘ ਦੁੱਲਟ, ਭੀਮ ਪਾਦੜਾ, ਜਵੰਧ ਸਿੰਘ ਭੁੱਲਰ, ਪਿਆਰਾ ਸਿੰਘ ਭੁੱਲਰ, ਆਪ ਆਗੂ ਜੱਗਾ ਸਿੰਘ, ਗੁਰਚਰਨ ਸਿੰਘ ਸਰਾਓ, ਨਿੱਕਾ ਸਿੰਘ, ਜਗਸੀਰ ਸਿੰਘ ਭੁੱਲਰ, ਤਰਸੇਮ ਚੰਦ ਸਮੇਤ ਸਮੁੱਚੇ ਪਿੰਡੀ ਵਾਸੀ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …