ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਮਾਨਵਤਾ ਦੀ ਭਲਾਈ ਨੂੰ ਸਮਰਪਿੱਤ ਗਾਂਧੀ ਜੈਅੰਤੀ ਦੇ ਮੌਕੇ ਤੀਸਰਾ ਰਲੀਵ ਦਾ ਹੰਗਰ ਪ੍ਰੋਜੈਕਟ ਲਾਇਨ ਜਸਪਾਲ ਸਿੰਘ ਰਤਨ ਦੀ ਪ੍ਰਧਾਨਗੀ ‘ਚ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਗਰੂਰ ਵਿਖੇ ਲਗਾਇਆ, ਜਿਸ ਤਹਿਤ ਉਥੇ ਰਹਿ ਰਹੇ ਲਗਭਗ 300 ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਸੇਬ ਤੇ ਕੇਲੇ ਵੰਡੇ ਗਏ ਅਤੇ ਲੰਗਰ ਦੀ ਰਸਦ ਲਈ ਇੱਕ ਕੁਇੰਟਲ ਆਟਾ ਦਿੱਤਾ ਗਿਆ।ਇਸ ਪ੍ਰੋਜੈਕਟ ਲਈ ਡੋਨੇਸ਼ਨ ਲਾਇਨ ਨਰੰਜਨ ਦਾਸ ਸਿੰਗਲਾ, ਲਾਇਨ ਕੇਵਲ ਕ੍ਰਿਸ਼ਨ ਗਰਗ, ਲਾਇਨ ਚਮਨ ਸਦਾਨਾ, ਲਾਇਨ ਸੰਦੀਪ ਮਿੱਤਲ ਅਤੇ ਲਾਇਨ ਮੁਕੇਸ਼ ਸ਼ਰਮਾ ਵਲੋਂ ਦਿੱਤੀ ਗਈ।
ਪ੍ਰੋਜੈਕਟ ਚੇਅਰਮੈਨ ਲਾਇਨ ਜਗਦੀਸ਼ ਬਾਂਸਲ ਨ ਇਸ ਪ੍ਰੋਜੈਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪਹੁੰਚੇ ਸਾਰੇ ਲਾਇਨ ਮੈਂਬਰਾਂ ਅਤੇ ਲਾਇਨ ਲੇਡੀਜ਼ ਦਾ ਧੰਨਵਾਦ ਕੀਤਾ।ਕਲੱਬ ਦੇ ਸਾਬਕਾ ਪ੍ਰਧਾਨ ਐਮ.ਜੇ.ਐਫ ਲਾਇਨ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱਬ ਵਲੋਂ ਲਾਇਨ ਮੈਂਬਰਾਂ ਦੇ ਸਹਿਯੋਗ ਨਾਲ ਸਾਰਾ ਸਾਲ ਚਲਾਏ ਜਾਂਦੇ ਹਨ।ਕਲੱਬ ਵਲੋਂ ਸਮੇਂ ਸਮੇਂ ਸ਼ੂਗਰ ਦਾ ਫ੍ਰੀ ਚੈਕਅਪ ਕੈਂਪ ਅਤੇ ਸਾਲ ਵਿੱਚ ਇੱਕ ਮੈਗਾ ਆਈ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ ਅਤੇ ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ/ਫਲ ਵੀ ਵੰਡੇ ਜਾਂਦੇ ਹਨ।
ਇਸ ਮੌਕੇ ਲਾਇਨ ਚਮਨ ਸਦਾਨਾ, ਲਾਇਨ ਐਨ.ਡੀ ਸਿੰਗਲਾ, ਲਾਇਨ ਸੰਦੀਪ ਮਿੱਤਲ, ਲਾਇਨ ਸੱਤਪਾਲ ਲਵਲੀ, ਲਾਇਨ ਮੁਕੇਸ਼ ਸ਼ਰਮਾ, ਲਾਇਨ ਸੰਤੋਸ਼ ਗਰਗ, ਲਾਇਨ ਲੇਡੀ ਪੂਨਮ ਗਰਗ, ਲਾਇਨ ਲੇਡੀ ਕਿਰਨਪਾਲ ਕੌਰ, ਲਾਇਨ ਲੇਡੀ ਵੀਨਾ ਭੱਲਾ ਅਤੇ ਲਾਇਨ ਲੇਡੀ ਨੀਤੀ ਕਾਂਸਲ ਮੌਜ਼ੂਦ ਸਨ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …