ਅੰਮ੍ਰਿਤਸਰ, 7 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੇ “ਵਿਜ਼ਨ ਟੂ ਵੈਂਚਰ: ਟਰਨਿੰਗ ਇਨੋਵੇਟਿਵ ਆਈਡੀਆਜ਼ ਇਨਟੂ ਵੈਂਨਚਰਜ਼” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ।ਸ਼੍ਰੀਮਤੀ ਹਿਮਾਨੀ ਅਰੋੜਾ ਸਾਬਕਾ ਚੇਅਰਪਰਸਨ ਫਿਕੀਫਲੋ ਅੰਮ੍ਰਿਤਸਰ ਅਤੇ ਗਗਨਦੀਪ ਸਿੰਘ ਟੀਮ ਲੀਡਰ ਪਾਵਰ ਬੀ.ਆਈ ਵਰਟੀਕਲ, ਏ.ਓ.ਐਸ.ਸੀ ਟੈਕਨੌਲੋਜੀ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਸ਼੍ਰੀਮਤੀ ਹਿਮਾਨੀ ਅਰੋੜਾ ਨੇ ਵਪਾਰ ਅਤੇ ਉੱਦਮਤਾ ਵਿੱਚ ਨਵੀਨਤਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ, ਕਿਉਂਕਿ ਇਹ ਵਿਅਕਤੀਆਂ ਨੂੰ ਨਵੇਂ ਮੌਕਿਆਂ ਦੀ ਪਛਾਣ ਕਰਨ, ਸਮੱਸਿਆਵਾਂ ਨੂੰ ਹੱਲ ਕਰਨ ਅਤੇ ਨਵੇਂ ਉਤਪਾਦਾਂ ਅਤੇ ਸੇਵਾਵਾਂ ਨੂੰ ਮਾਰਕੀਟ ਵਿੱਚ ਲਿਆਉਣ ਦੀ ਆਗਿਆ ਦਿੰਦਾ ਹੈ।ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਨਤਾ ਅਤੇ ਸਿਰਜਣਾਤਮਕਤਾ ਉੱਦਮੀਆਂ ਲਈ ਸਦਾ ਬਦਲਦੀ ਦੁਨੀਆਂ ਵਿੱਚ ਢੁੱਕਵੇਂ ਰਹਿਣ ਲਈ ਜਰੂਰੀ ਸ਼ਰਤ ਹੈ।ਉਹਨਾਂ ਨੇ ਆਪਣੀ ਉਦਮੀ ਯਾਤਰਾ ਅਤੇ ਸਫਲਤਾ ਦੇ ਰਾਹ ਵਿੱਚ ਰੁਕਾਵਟਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਨੂੰ ਰਚਨਾਤਮਕ ਵਿਚਾਰਾਂ ਦੀ ਸ਼ਕਤੀ ਵਿੱਚ ਵਿਸ਼ਵਾਸ਼ ਰੱਖਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਪ੍ਰੋਗਰਾਮ ਦੇ ਸਫਲ ਆਯੋਜਨ `ਤੇ ਵਣਜ ਵਿਭਾਗ ਨੂੰ ਵੀ ਵਧਾਈ ਦਿੱਤੀ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …