Thursday, April 24, 2025
Breaking News

ਖ਼ਾਲਸਾ ਕਾਲਜ ਵਿਖੇ ‘ਕੈਰੀਅਰ ਦੀ ਸਫ਼ਲਤਾ ਸਬੰਧੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵਲੋਂ ‘ਕੈਰੀਅਰ ਦੀ ਸਫਲਤਾ ਲਈ ਮੌਕੇ ਅਤੇ ਰਣਨੀਤੀਆਂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ਦੌਰਾਨ ਆਈ.ਏ.ਐਸ, ਪੀ.ਸੀ.ਐਸ ਇਮਤਿਹਾਨਾਂ ਦੇ ਟ੍ਰੇਨਰ ਡਾ. ਕਸ਼ਿਸ਼ ਮਹਾਜਨ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ’ਚ ਸਫਲ ਦੇ ਗੁਰ ਦੱਸੇ।
ਇਸ ਤੋਂ ਪਹਿਲਾਂ ਡਾ. ਮਹਿਲ ਸਿੰਘ ਨੇ ਐਪਲੀਕੇਸ਼ਨਜ਼ ਦੇ ਮੁਖੀ ਡਾ. ਹਰਭਜਨ ਸਿੰਘ ਰੰਧਾਵਾ ਅਤੇ ਕੋ-ਆਰਡੀਨੇਟਰ ਡਾ. ਮਨੀ ਅਰੋੜਾ ਨੇ ਡਾ. ਮਹਾਜਨ ਨੂੰ ਪੌਦਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।ਡਾ. ਮਹਾਜਨ ਨੇ ਬੈਂਕਿੰਗ, ਲੋਕ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੋਜੀ ਵਰਗੇ ਖੇਤਰਾਂ ’ਚ ਸਰਕਾਰੀ ਨੌਕਰੀ ਦੇ ਅਹੁੱਦਿਆਂ ਦੀ ਵਧ ਰਹੀ ਮੰਗ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ’ਚ ਸਫਲ ਹੋਣ ਲਈ ਆਪਣੇ ਕੰਪਿਊਟਰ ਵਿਗਿਆਨ ਦੇ ਹੁਨਰ ਦਾ ਲਾਭ ਉਠਾਉਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ।ਸੈਸ਼ਨ ਇੰਟਰਐਕਟਿਵ ਸਵਾਲ-ਜਵਾਬ ਨਾਲ ਸਮਾਪਤ ਹੋਇਆ।ਡਾ. ਮਹਾਜਨ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਤਮਿੰਦਰ ਸਿੰਘ ਭਾਟੀਆ, ਪ੍ਰੋ. ਸੁਖਵਿੰਦਰ ਕੌਰ, ਕਰਨ ਸਿੰਘ, ਡਾ. ਰੁਪਿੰਦਰ ਸਿੰਘ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੂਰੀਤ ਕੌਰ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।

 

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …