Thursday, November 21, 2024

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰੇਲਵੇ ਫਾਟਕ ਵੱਲਾ ‘ਤੇ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ

ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਵਲੋਂ ਕੀਤੇ ਗਏ ਫ਼ੈਸਲੇ ਤਹਿਤ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਅਗਵਾਈ ‘ਚ ਵੱਲਾ ਰੇਲਵੇ ਫਾਟਕ ‘ਤੇ 12.00 ਵਜੇ ਤੋਂ 3.00 ਵਜੇ ਤੱਕ ਤਿੰਨ ਘੰਟੇ ਰੇਲਾਂ ਦਾ ਚੱਕਾ ਜ਼ਾਮ ਕੀਤਾ ਗਿਆ।ਇਸ ਦੋਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਫਸਲਾਂ ਦੀ ਲਿੰਫਟਿੰਗ ਕਰਾਉਣ ‘ਚ ਫੇਲ ਹੋਈ ਹੈ।ਮੰਡੀਆਂ ‘ਚ ਫ਼ਸਲ ਦੀ ਆਮਦ ਲਈ ਕੋਈ ਉਚੇਚਾ ਪ੍ਰਬੰਧ ਨਹੀਂ ਕੀਤਾ ਗਿਆ।ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਨਜ਼ਰ ਆਉਂਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੀਟਿੰਗਾਂ ਕਰਨ ਦਾ ਦਿਖਾਵਾ ਜਰੂਰ ਕੀਤਾ ਗਿਆ।ਇਸ ਲਈ ਕਿਸਾਨਾਂ ਨੂੰ ਮਜ਼ਬੂਰੀ ‘ਚ ਰੇਲਾਂ ਜਾਮ ਕਰਨੀਆਂ ਪੈ ਰਹੀਆਂ।ਉਹਨਾਂ ਕਿਹਾ ਕਿ ਹੁਣ ਕਣਕ ਦੀ ਬਿਜ਼ਾਈ ਕੁੱਝ ਸਮੇਂ ਬਾਅਦ ਸ਼ੁਰੂ ਹੋਣੀ ਹੈ, ਪਰ ਸੁਸਾਇਟੀਆਂ ‘ਚ ਡੀ.ਏ.ਪੀ ਦਾ ਇੱਕ ਬੈਗ ਤੱਕ ਨਹੀਂ ਪੁੱਜਾ।ਉਲਟਾ ਸਰਕਾਰ ਦੇ ਨੱਕ ਹੇਠ ਦੀ ਨਕਲੀ ਡੀ.ਏ.ਪੀ, ਨਕਲੀ ਦਵਾਈਆਂ ਬਜ਼ਾਰ ‘ਚ ਵਿਕ ਰਹੀਆਂ ਹਨ।ਆਗੂਆਂ ਨੇ ਕਿਹਾ ਜੇ ਸਰਕਾਰੀ ਖਰੀਦ ਇਵੇਂ ਰਹੀ ਤਾਂ ਆਉਣ ਸਮੇਂ ‘ਚ ਕਿਸਾਨਾਂ ਵੱਲੋਂ ਵੱਡੇ ਪਰਦਰਸ਼ਨ ਕੀਤੇ ਜਾਣਗੇ।ਉਨਾਂ ਕਿਹਾ ਕਿ ਪਿੱਛਲੇ ਸਮੇਂ ‘ਚ 1509 ਬਾਸਮਤੀ ਦਾ ਰੇਟ ਬਹੁਤ ਘੱਟ ਮਿਲਿਆ, ਜਿਸ ਕਰਕੇ ਕਿਸਾਨਾਂ ਨੂੰ ਇੱਕ ਏਕੜ ਪਿੱਛੇ 15 ਤੋਂ 20 ਹਜ਼ਾਰ ਦਾ ਘਾਟਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਮੰਡੀਆਂ ‘ਚ ਕਿਸਾਨਾਂ ਦੀ ਖੱਜ਼ਲ ਖੁਆਰੀ ਤੁਰੰਤ ਬੰਦ ਹੋਣੀ ਚਾਹੀਦੀ ਹੈ
ਇਸ ਮੋਕੇ ਪਰਗਟ ਸਿੰਘ ਧਰਮਕੋਟ, ਡਾ. ਪਰਮਿੰਦਰ ਸਿੰਘ ਪੰਡੋਰੀ, ਬਾਬਾ ਰਾਜਨ ਸਿੰਘ, ਨਰਿੰਦਰ ਭਿੱਟੇਵੱਡ, ਜਸਪਾਲ ਧੰਗਈ, ਪਿਰਥੀਪਾਲ ਸਿੰਘ ਥੋਬਾ, ਕੁਲਬੀਰ ਜੇਠੂਵਾਲ, ਨਿਰਵੈਰ ਸਿੰਘ ਪਠਾਨ ਨੰਗਲ, ਲਖਵਿੰਦਰ ਮੂਧਲ, ਅਨਮੋਲ ਸਿੰਘ ਕੰਦੋਵਾਲੀ, ਹੀਰਾ ਸਿੰਘ ਚੱਕ ਸਿਕੰਦਰ, ਸਤਨਾਮ ਸਿੰਘ ਭਕਨਾ, ਮੰਗਲ ਸਿੰਘ ਸਾਂਘਣਾ ਤੇ ਪਰਗਟ ਚੜ੍ਹਪੁਰ ਆਦਿ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …