Tuesday, January 28, 2025

ਯੁਵਕ ਸੇਵਾਵਾਂ ਵਿਭਾਗ ਵਲੋਂ ਰੈਡ ਰਿਬਨ ਕਲੱਬਾਂ ਨਾਲ ਮੀਟਿੰਗ

ਕਲੱਬਾਂ ਨੂੰ ਮੁੱਖ ਦਫ਼ਤਰਾਂ ਤੋਂ ਪ੍ਰਾਪਤ ਗ੍ਰਾਂਟਾਂ ਦੀ ਕੀਤੀ ਗਈ ਵੰਡ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਯੁਵਕ ਸੇਵਾਵਾਂ ਵਿਭਾਗ ਅੰਮ੍ਰਿਤਸਰ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਜ਼ਿਲ੍ਹੇ ਦੇ ਰੈਡ ਰਿਬਨ ਕਲੱਬਾਂ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਸੰਸਥਾ ਵਲੋਂ ਸੈਸ਼ਨ 2024-25 ਦੌਰਾਨ ਘੱਟ ਤੋਂ ਘੱਟ ਇਕ ਖੂਨਦਾਨ ਕੈਂਪ ਜ਼ਰੂਰ ਲਗਾਉਣ।ਉਹ ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਰੈਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਰੈਡ ਰਿਬਨ ਕਲਬਾਂ ਦੇ ਪ੍ਰੋਗਰਾਮ ਅਫ਼ਸਰਾਂ, ਪ੍ਰਤੀਨਿਧੀਆਂ ਨੂੰ ਮੁੱਖ ਦਫ਼ਤਰ ਤੋਂ ਪ੍ਰਾਪਤ ਗ੍ਰਾਂਟ ਵੀ ਵੰਡੀ ਗਈ ਅਤੇ ਜ਼ਿਲ੍ਹੇ ਦੇ ਰੈਡ ਰਿਬਨ ਕਲੱਬਾਂ ਨੂੰ 2024-25 ਦੋਰਾਨ ਕੀਤੇ ਜਾਣ ਵਾਲੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ 2023-24 ਸੈਸ਼ਨ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ, ਉਥੇ ਸਾਲ 2024-25 ਦੌਰਾਨ ਰੈਡ ਰੀਬਨ ਕਲੱਬਾਂ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ।ਸਮਾਗਮ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ 25 ਰੈਡ ਰੀਬਨ ਨੋਡਲ ਅਫ਼ਸਰਾਂ ਤੋਂ ਇਲਾਵਾ 59 ਤੋਂ ਵੱਧ ਵੱਖ-ਵੱਖ ਕਾਲਜਾਂ ਦੇ ਪੀਅਰ ਐਜੂਕੇਟਰ ਵੀ ਹਾਜ਼ਰ ਸਨ।
ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਕਿਹਾ ਕਿ ਇਨ੍ਹਾਂ ਕਲੱਬਾਂ ਦੇ ਚੱਲਦਿਆਂ ਜ਼ਿਲ੍ਹੇ ਦੇ ਕਾਲਜਾਂ, ਨਰਸਿੰਗ ਕਾਲਜਾਂ, ਬਹੁਤਕਨੀਕੀ ਕਾਲਜਾਂ ਨਾਲ ਸਿੱਧਾ ਸੰਪਰਕ ਕਾਇਮ ਹੋਇਆ ਹੈ।ਉਨ੍ਹਾਂ ਵਲੋਂ ਵਿਦਿਆਰਥੀਆਂ ਨਾਲ ਖੂਨਦਾਨ, ਅੱਖਾਂ ਦਾਨ ਅਤੇ ਅੰਗ ਦਾਨ ਸਬੰਧੀ ਵਿਚਾਰ-ਚਰਚਾ ਕੀਤੀ ਗਈ।
ਓ.ਐਸ.ਟੀ ਸੈਂਟਰ ਅੰਮ੍ਰਿਤਸਰ ਤੋਂ ਕਾਊਂਸਲਰ ਵਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਆਏ ਹੋਏ ਨੋਡਲ ਅਫ਼ਸਰਾਂ ਨੂੰ ਐਚ.ਆਈ.ਵੀ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।ਡਾ. ਦਲਜੀਤ ਕੌਰ ਪ੍ਰਿੰਸੀਪਲ ਸਰੂਪ ਰਾਣੀ ਸਰਕਾਰੀ ਕਾਲਜ ਹੁਸ਼ਿਆਰਪੁਰ ਮਹਿਮਾਨ ਵਲੋਂ ਸਮੂਹ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।ਸਟੇਜ਼ ਡਾ ਅਮਨਦੀਪ ਭੱਟੀ ਨੋਡਲ ਅਫ਼ਸਰ ਰੈਡ ਰੀਬਨ ਕਲੱਬ ਸਰੂਪ ਰਾਣੀ ਸਰਕਾਰੀ ਕਾਲਜ ਨੇ ਨਿਭਾਈ ਗਈ।
ਇਸ ਮੌਕੇ ਪ੍ਰਿੰਸੀਪਲ ਡਾ. ਨਵਜੋਤ ਕੋਰ, ਨਰਿੰਦਰ, ਅਮਰੀਕ ਸਿੰਘ ਧਾਲੀਵਾਲ ਅਤੇ ਵਿਸ਼ਾਲ ਕੈਲੇ ਤੇ ਹੋਰ ਪਤਵੰਤੇ ਵੀ ਮੌਜ਼ੂਦ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵਲੋਂ ਬਾਬਾ ਮੇਹਰ ਦਾਸ ਪਾਓ ਵਾਲੇ ਦੇ ਅਸਥਾਨ ‘ਤੇ ਅੱਖਾਂ ਦਾ ਮੁਫ਼ਤ ਕੈਂਪ

ਸੰਗਰੂਰ, 27 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਬਾਬਾ ਮੇਹਰ ਦਾਸ ਪਾਓ ਦੇ ਅਸਥਾਨ ‘ਤੇ ਸਰਬੱਤ …