ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਸੁਹਾਗਣਾਂ ਦੇ ਪ੍ਰਸਿੱਧ ਤਿਓਹਾਰ ਕਰਵਾ ਚੌਥ ‘ਤੇ ਸ਼ਹਿਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ।ਸੁਹਾਗਣਾਂ ਵਲੋਂ ਮਹਿੰਦੀ ਲਗਵਾਉਣ ਦਾ ਸਿਲਸਿਲਾ ਜਾਰੀ ਹੈ ਅਤੇ ਮੁਨਿਆਰੀ, ਮਠਿਆਈ, ਫਰੂਟ ਆਦਿ ਦੀਆਂ ਦੁਕਾਨਾਂ ਅਤੇ ਰੇਹੜੀਆਂ ਫੜ੍ਹੀਆਂ ‘ਤੇ ਕਾਫੀ ਭੀੜਾਂ ਨਜ਼ਰ ਆ ਰਹੀਆਂ ਹਨ।ਜਿਕਰਯੋਗ ਹੈ ਕਿ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਕਰਵਾ ਚੌਥ ਵਾਲੇ ਦਿਨ ਸੁਹਗਣਾਂ ਵਲੋਂ ਸਾਰਾ ਦਿਨ ਵਰਤ ਰੁੱਖਿਆ ਜਾਂਦਾ ਹੈ ਅਤੇ ਸ਼ਾਮ ਸਮੇਂ ਮੰਦਰਾਂ ਵਿੱਚ ਕਰਵਾ ਵਟਾਉਣ ਦੀ ਰਸਮ ‘ਚ ਸ਼ਮੂਲੀਅਤ ਕੀਤੀ ਜਾਂਦੀ ਹੈ।ਰਾਤ ਨੂੰ ਚੰਦਰਮਾ ਨਿਕਲਣ ਤੋਂ ਬਾਅਦ ਸੁਹਾਗਣਾਂ ਵਲੋਂ ਵਰਤ ਸਮਾਪਤ ਕੀਤਾ ਜਾਂਦਾ ਹੈ।
Check Also
ਸ਼ਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
ਭੀਖੀ, 2 ਫਰਵਰੀ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਬਸੰਤ ਪੰਚਮੀ ਦਾ ਤਿਉਹਾਰ …