Wednesday, April 2, 2025
Breaking News

ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਕੱਪੜੇ, ਖਾਧ ਸਮੱਗਰੀ ਤੇ ਹੋਰ ਵਸਤਾਂ ਦੇ ਕੇ ‘ਦਾਨ ਉਤਸਵ’ ‘ਚ ਦਿੱਤਾ ਯੋਗਦਾਨ

ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕੇ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ‘ਚ ਜਿਲ੍ਹਾ ਸਿੱਖਿਆ ਅਧਿਕਾਰੀ ਅੰਮ੍ਰਿਤਸਰ ਦੁਆਰਾ ਲੋੜਵੰਦਾਂ ਦੀ ਸਹਾਇਤਾ ਲਈ ਚਲਾਈ ਗਈ ਮੁਹਿੰਮ ‘ਦਾਨ ਉਤਸਵ’ ‘ਚ ਰੋਜ਼ਾਨਾ ਜੀਵਨ ‘ਚ ਪ੍ਰਯੋਗ ਆਉਣ ਵਾਲੀ ਜਰੂਰੀ ਵਸਤਾਂ ਦਾਨ ਕਰਕੇ ਸਮਾਜ ਕਲਿਆਣ ਵਿੱਚ ਆਪਣਾ ਯੋਗਦਾਨ ਦਿੱਤਾ ਗਿਆ।ਵਿਦਿਆਰਥੀਆਂ ਬੱਚਿਆਂ ਤੇ ਵੱਡਿਆਂ ਦੇ ਪਹਿਨਣ ਲਈ 14 ਬੈਗ, ਚਾਦਰਾਂ, ਕੰਬਲ ਅਤੇ ਜੁੱਤੇ, ਖਾਧ ਸਮੱਗਰੀ ‘ਚ ਚਾਵਲ, ਆਟਾ, ਦਾਲਾਂ ਆਦਿ ਦੇ 14 ਬੈਗ, 172 ਪੈਕਟ ਬਿਸਕੁੱਟ, ਸ਼ਿਖਿਆ ਸਾਮੱਗਰੀ ਵਿੱਚ ਕਾਪੀਆਂ, ਕਿਤਾਬਾਂ, ਪੈਨ, ਪੈਂਸਲਾਂ, ਡਰਾਇੰਗ ਬੁਰਸ਼, ਰੰਗ, ਸਕੈਚ ਪੈਨ ਦੇ 2 ਬੈਗ ਅਤੇ ਸਾਬੁ, ਸ਼ੈਂਪੂ, ਹੇਅਰ ਆਇਲ, ਟੁੱਥ ਬੁਰਸ਼ ਤੇ ਟੁੱਥ ਪੇਸਟ ਆਦਿ ਦਾ ਇੱਕ ਬੈਗ ਦਿੱਤਾ ਗਿਆ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਲੋੜਵੰਦਾਂ ਲਈ ਸ਼ੁਰੂ ਕੀਤੀ ਮੁਹਿੰਮ ਸਰਾਹੁਣਯੋਗ ਹੈ।ਵਿਦਿਆਰਥੀਆਂ ‘ਚ ਸਕੂਲੀ ਜੀਵਨ ਤੋਂ ਹੀ ਪਰਉਪਕਾਰ ਦੀ ਭਾਵਨਾ ਜਾਗਰਿਤ ਹੁੰਦੀ ਹੈ।ਉਹ ਸਮਾਜ ਦੇ ਆਦਰਸ਼ ਨਾਗਰਿਕ ਬਣਦੇ ਹਨ।ਉਹ ਜਰੂਰਤਵੰਦਾਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਸਮਾਜ ਦੇ ਹਰੇਕ ਮਨੁੱਖ ਵਿੱਚ ਇਸ ਗੁਣ ਦਾ ਹੋਣਾ ਸਮਾਜ ਤੇ ਦੇਸ਼ ਦੀ ਤਰੱਕੀ ਲਈ ਬਹੁਤ ਉਪਯੋਗੀ ਹੈ।

Check Also

ਧਾਲੀਵਾਲ ਵਲੋਂ ਸਕਿਆਂ ਵਾਲੀ ਵਿੱਚ ਸੀਵਰੇਜ਼ ਪ੍ਰੋਜੈਕਟ ਦਾ ਉਦਘਾਟਨ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ …