ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ ਸੁਚੱਜੀ ਰਹਿਨੁਮਾਈ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਵਲੋਂ ਜ਼ਿਲ੍ਹਾ ਪੱਧਰੀ ਕੁਇਜ਼ (ਲਿਖਤੀ) ਮੁਕਾਬਲਾ ਸਥਾਨਕ ਡੀ.ਏ.ਵੀ ਸ.ਸ ਸਕੂਲ ਹਾਥੀ ਗੇਟ ਵਿਖੇ ਪ੍ਰਿੰਸੀਪਲ ਅਜੇ ਬੇਰੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਵਰਗ: (ੳ) ਮਿਡਲ ਸ਼੍ਰੇਣੀ ਤੱਕ ਵਰਗ: (ਅ) ਨੌਵੀ ਤੋਂ 12ਵੀਂ ਤੱਕ ਅਤੇ ਵਰਗ: (ੲ) ਬੀ.ਏ/ਬੀ.ਕਾਮ/ਬੀ.ਐਸ.ਸੀ ਅਤੇ ਬੀ.ਸੀ.ਏ (ਗ੍ਰੈਜੂਏਸ਼ਨ ਤੱਕ) ਨੇ ਵੱਡੀ ਗਿਣਤੀ ‘ਚ ਭਾਗ ਲਿਆ।ਜਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਡਾਕਟਰ ਸੁਰੇਸ਼ ਮਹਿਤਾ ਨੇ ਸਨਮਾਨ ਸਮਾਰੋਹ ਵਿੱਚ ਪਹੁੰਚਣ ‘ਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਡਾਕਟਰ ਇੰਦਰਜੀਤ ਸਿੰਘ ਖੋਜ ਅਫ਼ਸਰ ਨੇ ਜੇਤੂ ਵਿਦਿਆਰਥੀਆਂ ਦੇ ਨਾਵਾਂ ਦਾ ਐਲਾਨ ਕੀਤਾ।ਉਹਨਾਂ ਨੇ ਦੱਸਿਆ ਕਿ ਮੁਕਾਬਲੇ ਵਿੱਚ ਵਰਗ (ੳ)- ਕਰਿਤੀ ਸ਼ਰਮਾ (ਸ.ਸ.ਸ ਕੱਥੂਨੰਗਲ), ਜਸਦੀਪ ਕੌਰ (ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ), ਹਰਿਤੀ ਅਨੰਦ (ਅੰਮ੍ਰਿਤਸਰ ਪਬਲਿਕ ਸਕੂਲ), ਵਰਗ (ਅ)- ਪਰੀ (ਸ.ਕ.ਸ.ਸ ਕੋਟ ਬਾਬਾ ਦੀਪ ਸਿੰਘ), ਸੂਰਜ ਸਿੰਘ (ਸ.ਸ.ਸ ਮੁਰਾਦਪੁਰਾ), ਜਸਮੀਨ ਕੌਰ (ਸ.ਸ.ਸ ਖਿਲਚੀਆਂ), ਵਰਗ (ੲ)- ਨਿਰਮਲਾ ਰਾਣੀ (ਡਾਇਟ ਵੇਰਕਾ), ਅਲਕਾ (ਡਾਇਟ ਵੇਰਕਾ), ਅੱਕਪ੍ਰੀਤ ਕੌਰ (ਗੁਰੂ ਨਾਨਕ ਦੇਵ ਯਨੀਵਰਸਿਟੀ) ਆਦਿ ਵਿਦਿਆਰਥੀਆਂ ਨੇ ਹਰ ਵਰਗ ‘ਚ ਪਹਿਲੀਆਂ ਤਿੰਨ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ।
ਇਸ ਮੌਕੇ ਪਰਮਜੀਤ ਸਿੰਘ, ਸ਼੍ਰੀਮਤੀ ਮਨਪ੍ਰੀਤ ਕੌਰ, ਸ਼੍ਰੀਮਤੀ ਤਜਿੰਦਰ ਕੌਰ, ਸ਼੍ਰੀਮਤੀ ਜਸਪ੍ਰੀਤ ਕੌਰ, ਸ਼੍ਰੀਮਤੀ ਰਜਨੀ, ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਨਿਮਰਤਪਾਲ ਕੌਰ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …