ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ) – ਬ੍ਰਹਮਾ ਕੁਮਾਰੀਜ਼ ਸੁਨਾਮ ਸੈਂਟਰ ਵਲੋਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੇ ਪ੍ਰੋਜੈਕਟ ਤਹਿਤ ਸੈਂਟਰ ਡਾਇਰੈਕਟਰ ਬੀ.ਕੇ ਮੀਰਾ ਦੀਦੀ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਬਿਹਤਰ ਪੜ੍ਹਾਈ ਲਈ ਐਸ.ਐਸ.ਯੂ.ਐਸ ਸਰਕਾਰੀ ਕਾਲਜ ਨੂੰ ਇੱਕ ਸਕਰੀਨ ਅਤੇ ਪ੍ਰੋਜੈਕਟਰ ਤੋਹਫੇ ਵਜੋਂ ਦਿੱਤਾ ਗਿਆ।ਬੀ.ਕੇ ਮੀਰਾ ਭੈਣ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਦੇ ਆਉਣ ਵਾਲੇ ਚੰਗੇ ਕੱਲ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ।ਕਾਲਜ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ, ਡਾ. ਅਚਲਾ ਵਾਇਸ ਪ੍ਰਿੰਸੀਪਲ, ਡਾ. ਰਮਨਦੀਪ, ਡਾ: ਮਨੀਤਾ, ਡਾ: ਪਰਮਿੰਦਰ ਕੌਰ, ਪ੍ਰੋ: ਮਨਜੀਤ, ਡਾ. ਪ੍ਰੋਫ਼ੈਸਰ ਮਨਪ੍ਰੀਤ, ਪ੍ਰੋਫ਼ੈਸਰ ਪ੍ਰਭਜੀਤ, ਪ੍ਰੋਫ਼ੈਸਰ ਨਰਦੀਪ, ਪ੍ਰੋਫ਼ੈਸਰ ਸੁਮੀਤ, ਪ੍ਰੋਫ਼ੈਸਰ ਸੰਦੀਪ ਕੌਰ, ਡਾ: ਆਂਚਲਾ, ਬੀ.ਕੇ ਮਾਧੁਰੀ ਦੀਦੀ, ਬੀ.ਕੇ ਰੀਤੂ ਦੀਦੀ ਅਤੇ ਬੀ.ਕੇ ਭਾਰਤ ਭੂਸ਼ਨ ਭਾਈ ਹਾਜ਼ਰ ਸਨ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …