ਅੰਮ੍ਰਿਤਸਰ, 23 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ‘ਚ ਪਰਖ ਰਾਸ਼ਟਰੀ ਸਰਵੇਖਣ -2024 ਵਿਸ਼ੇ ‘ਤੇ ਇੱਕ ਰੋਜ਼ਾ ਸੈਮੀਨਾਰ ਕਾ ਆਯੋਜਨ ਕੀਤਾ ਗਿਆ।ਜਿਲ੍ਹਾ ਸੰਸਾਧਨ ਕੋਆਰਡੀਨੇਟਰ ਡਾ. ਰਾਜਨ ਅਤੇ ਬਲਾਕ ਸੰਸਾਧਨ ਕੋਆਰਡੀਨੇਟਰ ਨਵਦੀਪ ਜੋਸ਼ੀ ਮੁੱਖ ਬੁਲਾਰੇ ਸਨ।ਉਨ੍ਹਾਂ ਦੇ ਨਾਲ ਬਲਾਕ ਸੰਸਾਧਨ ਕੋਆਰਡੀਨੇਟਰ ਸ਼੍ਰੀਮਤੀ ਸ਼ਿਖਾ ਅਤੇ ਸ਼੍ਰੀਮਤੀ ਅਮਨਦੀਪ ਮੌਜ਼ੂਦ ਸੀ।ਪ੍ਰੋਗਰਾਮ ਦਾ ਸ਼ੂਭਆਰੰਭ ਜਯੌਤੀ ਜਗਾ ਕੇ ਕੀਤਾ ਗਿਆ।ਡਾ. ਅੰਜ਼ਨਾ ਗੁਪਤਾ ਨੇ ਬੁਲਾਰਿਆਂ ਨੂੰ ਪੌਦੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।ਸਕੂਲ ਦੇ ਵਿਦਿਆਰਥੀਆਂ ਵਲੋਂ ਭਜਨ ਪੇਸ਼ ਕੀਤਾ ਗਿਆ। ਸੈਮੀਨਾਰ ਵਿੱਚ ਵੇਰਕਾ ਬਲਾਕ ਦੇ ਸਾਰੇ ਪ੍ਰਾਈਵੇਟ, ਸਰਕਾਰੀ, ਸਹਾਯਤਾ ਪ੍ਰਾਪਤ ਅਤੇ ਪਬਲਿਕ ਸਕੂਲਾਂ ਦੇ ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਅਧਿਆਪਕ ਹਾਜ਼ਰ ਸਨ।
ਡਾ. ਰਾਜ਼ਨ ਨੇ ਦੱਸਿਆ ਕਿ ਸਾਲ 2001 ਤੋਂ ਐਨ.ਸੀ.ਈ.ਆਰ.ਟੀ ਵਲੋਂ ਰਾਸ਼ਟਰਵਿਆਪੀ ਉਪਲੱਬਧੀ ਸਰਵੇਖਣ ਕਰਵਾਏ ਜਾ ਰਹੇ ਹਨ।ਇਸੇ ਕੜੀ ਤਹਿਤ ਪਰਖ ਰਾਸ਼ਟਰੀ ਸਰਵੇਖਣ-2024 ਕਰਵਾਇਆ ਜਾ ਰਿਹਾ ਹੈ।ਇਸ ਦਾ ਉਦੇਸ਼ ਬੁਨਿਆਦੀ, ਪ੍ਰਾਰੰਭਿਕ ਅਤੇ ਮੱਧ ਪੱਧਰ ‘ਤੇ ਵਿਦਿਆਰਥੀਆਂ ਦੀ ਪ੍ਰਗਤਿ ਦਾ ਪੂਰਾ ਮੁਲਾਂਕਨ ਕਰਨਾ ਹੈ।ਤੀਸਰੀ, ਛੇਵੀਂ ਅਤੇ ਨੌਵੀਂ ਕਲਾਸ ਲਈ ਇਹ ਪਰੀਖਿਆ 4 ਦੰਸਬਰ 2024 ਨੂੰ ਆਯੋਜਿਤ ਕੀਤੀ ਜਾਵੇਗੀ।
ਕਲਾਸ ਤੀਸਰੀ ਦੇ ਵਿਦਿਆਰਥੀਆਂ ਦੀ ਪ੍ਰਥਮ ਪਹਿਲੀ ਭਾਸ਼ਾ, ਗਣਿਤ ਅਤੇ ਈ.ਵੀ.ਐਸ ਦੀ ਪਰੀਖਿਆ ਹੋਵੇਗੀ। ਕਲਾਸ ਛੇਵੀਂ ਅਤੇ ਨੌਂਵੀਂ ਦੀ ਪਹਿਲੀ ਭਾਸ਼ਾ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੀ ਪਰੀਖਿਆ ਹੋਵੇਗੀ।ਕਲਾਸ ਤੀਸਰੀ ‘ਚ 45 ਪ੍ਰਸ਼ਨ, ਛੇਵੀਂ ‘ਚ 51 ਪ੍ਰਸ਼ਨ ਅਤੇ ਨੌਵੀਂ ‘ਚ 60 ਪਸ਼ਨਾਂ ਹੱਲ ਕਰਨੇ ਹੋਣਗੇ।ਪਰੀਖਿਆ 90 ਮਿੰਟ ਦੀ ਹੋਵੇਗੀ ਅਤੇ ਇਸ ਤੋਂ ਬਾਅਦ 30 ਮਿੰਟ ਦੀ ਆਮ ਪਰੀਖਿਆ ਵਿੱਚ ਵਿਦਿਆਰਥੀ ਅਤੇ ਸਕੂਲ ਬਾਰੇ ਪ੍ਰਸ਼ਨ ਹੋਣਗੇ।ਸਾਰੇ ਸਕੂਲਾਂ ਵਿੱਚ 8 ਨਵੰਬਰ ਨੂੰ ਅਭਿਆਸ ਪਰੀਖਿਆ ਹੋਵੇਗੀ।
ਡਾ. ਅੰਜ਼ਨਾ ਗੁਪਤਾ ਨੇ ਮੁੱਖ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …