ਭੀਖੀ, 28 ਅਕਤੂਬਰ (ਕਮਲ ਜ਼ਿੰਦਲ) – ਬੱਚਿਆਂ ਵਿੱਚ ਸੱਭਿਆਚਾਰ ਰੁਚੀ ਪੈਦਾ ਕਰਨ ਲਈ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸਕੂਲ ‘ਚ ਬਾਲ ਸਭਾ ਕਰਵਾਈ ਗਈ।ਵਿਦਿਆਰਥੀਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਵਿੱਚ ਸਕਿੱਟ, ਗਿੱਧਾ, ਲੋਕ-ਨਾਚ ਤੇ ਗੀਤ ਆਦਿ ਪੇਸ਼ ਕੀਤੇ ਗਏ।ਸਭਾ ਦੇ ਪਹਿਲੇ ਭਾਗ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਤੀਸਰੀ ਕਲਾਸ ਦੇ ਬੱਚਿਆਂ ਅਤੇ ਦੂਸਰੇ ਭਾਗ ਵਿੱਚ ਚੌਥੀ ਤੋਂ ਲੈ ਕੇ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਆਪਣੀ ਪੇਸ਼ਕਾਰੀ ਦਿੱਤੀ ਗਈ।ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ, ਸ਼ਿਸ਼ੂ ਵਾਟਿਕਾ ਇੰਚਾਰਜ਼ ਸੰਗੀਤਾ ਸਰਮਾ ਅਤੇ ਸਮੂਹ ਸਟਾਫ ਵਲੋਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ।ਪ੍ਰਿੰਸੀਪਲ ਸੰਜੀਵ ਕੁਮਾਰ ਨੇ ਕਿਹਾ ਇਸ ਤਰ੍ਹਾਂ ਦੀ ਬਾਲ ਸਭਾ ਹਰ ਸ਼ਨੀਵਾਰ ਨੂੰ ਕਰਵਾਈ ਜਾਵੇਗੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …