ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਈ) ਦੇ ਕੈਂਪਸ ਵਿੱਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਬੱਚਿਆਂ ਨੇ ਦੀਵਾਲੀ, ਸ੍ਰੀ ਰਾਮ ਚੰਦਰ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਵਾਮੀ ਦਇਆਨੰਦ ਜੀ ਅਤੇ ਭਗਵਾਨ ਮਹਾਂਵੀਰ ਜੀ ਆਦਿ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਚਾਨਣਾ ਪਾਇਆ।ਸਕੂਲ ਦੇ 4 ਹਾਉਸਾਂ ਦੇ ਬੱਚਿਆਂ ਵਿੱਚ ਕਰਵਾਈ ਗਈ ਇੰਟਰ-ਹਾਊਸ ਰੰਗੋਲੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਖੂਬਸੂਰਤ ਰੰਗੋਲੀਆਂ ਬਣਾਈਆਂ।ਛੋਟੇ ਬੱਚਿਆਂ ਨੇ ਵੀ ਗਰੀਟਿੰਗ ਕਾਰਡ, ਸਵਾਸਤਿਕ ਅਤੇ ਦੀਵੇ ਸਜ਼ਾ ਕੇ ਸਭ ਨੂੰ ਮੋਹਿਤ ਕੀਤਾ।ਸਾਰਾ ਸਕੂਲ ਟਿੰਮ-ਟਿਮਾਉਂਦੀਆ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ।
ਸਕੂਲ ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਰੰਗੋਲੀਆਂ ਦੀ ਪ੍ਰਸ਼ੰਸਾ ਕਰਕੇ ਉਹਨਾ ਦਾ ਉਤਸ਼ਾਹ ਵਧਾਇਆ।ਉਨ੍ਹਾਂ ਬੱਚਿਆਂ ਨੂੰ ਗਰੀਨ ਪਟਾਕਿਆਂ ਨਾਲ ਪ੍ਰਦੂਸ਼ਣ ਰਹਿਤ ਈਕੋ ਫਰੈਂਡਲੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੂੰ ਦੀਵਾਲੀ ਦੀਆਂ ਸੁਭਕਾਮਨਾਵਾਂ ਦਿੱਤੀਆਂ।ਪ੍ਰਤੀਯੋਗਤਾ `ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਮੈਨੇਜਮੈਂਟ ਨੇ ਪੂਜਾ ਅਰਚਨਾ ਕੀਤੀ ਅਤੇ ਸਾਰੇ ਸਟਾਫ ਸਟਾਫ ਨੂੰ ਮਿਠਾਈ ਅਤੇ ਤੋਹਫੇ ਦਿੱਤੇ ਗਏ।
ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ ਆਦਿ ਵੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …