ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੀਵਾਲੀ ਮਨਾਉਣ ਲਈ ਹਲਕਾ ਪੂਰਬੀ ਪੁੱਜੇ।ਉਨ੍ਹਾਂ ਨੇ ਰਸੂਲਪੁਰ ਕੱਲਰ ਦੇ 250 ਪਰਿਵਾਰਾਂ ਨੂੰ ਦੀਵੇ ਵੰਡੇ, ਉਨ੍ਹਾਂ ਦੇ ਨਾਲ ਪਟਾਕੇ ਚਲਾਏ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।ਦਿਨੇਸ਼ ਬੱਸੀ ਨੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹਰ ਕੋਈ ਆਪਣਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ।ਇਸੇ ਲਈ ਅੱਜ ਉਹ ਹਲਕਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦੇਣ ਆਏ ਹਨ।ਉਨ੍ਹਾਂ ਕਿਹਾ ਕਿ ਇਹ ਦੀਵਾਲੀ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਤਰੱਕੀਆਂ ਲੈ ਕੇ ਆਵੇ।
ਇਸ ਮੌਕੇ ਉਨ੍ਹਾਂ ਨਾਲ ਰੋਜ਼ਰ ਭਾਟੀਆ, ਬੱਬੂ ਪਹਿਲਵਾਨ, ਰਾਣਾ ਰੱਖੜਾ, ਸਾਹਿਲ ਧਵਨ, ਸ਼ਿੰਦਰ ਬਿਡਲਾਨ, ਰਵੀ ਪ੍ਰਕਾਸ਼, ਪ੍ਰਿੰਸ ਕਨੇਡਾ, ਅਸ਼ਵਨੀ ਕੁਮਾਰ, ਜੋਜੋ, ਫੌਜੀ ਸਾਬ, ਚੰਚਲ ਸਿੰਘ, ਮੰਗਾ ਪ੍ਰਧਾਨ, ਲਖਵਿੰਦਰ ਸਿੰਘ ਲੱਖਾ, ਮਨਜੀਤ ਸਿੰਘ ਆਦਿ ਹਾਜ਼ਰ ਸਨ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …