ਅੰਮ੍ਰਿਤਸਰ, 2 ਨਵੰਬਰ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਡਾ. ਸਵਰਾਜਬੀਰ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਡਿਜ਼ਾਈਨ ਤੇ ਨਿਰਦੇਸ਼ਿਤ ਕੀਤਾ ਨਾਟਕ ਐਨਟਿਗਨੀ (ਧਰਤੀ ਦੀ ਧੀ) 3 ਨਵੰਬਰ 2024 ਨੂੰ ਠੀਕ ਸ਼ਾਮ 5.30 ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਪੇਸ਼ ਕੀਤਾ ਜਾਵੇਗਾ।ਗੁਰਤੇਜ ਮਾਨ, ਵੀਰਪਾਲ ਕੌਰ, ਸਾਜਨ ਕੋਹਿਨੂਰ, ਯੁਵਨੀਸ਼ ਨਾਇਕ, ਦੀਪਿਕਾ, ਹਰਸ਼ਿਤਾ, ਗੁਰਦਿੱਤਪਾਲ, ਹਰਪ੍ਰੀਤ, ਰਾਹੁਲ ਸਹਿਗਲ, ਅਭਿਸ਼ੇਕ ਐਰੀ ਆਦਿ ਕਲਾਕਾਰ ਨਾਟਕ ਪੇਸ਼ ਕਰਨਗੇ। ਨਾਟਕ ਦਾ ਗੀਤ-ਸੰਗੀਤ ਕੁਸ਼ਗਾਰ ਕਾਲੀਆ ਵਲੋਂ ਦਿੱਤਾ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …