Sunday, December 22, 2024

ਖਾਲਸਾ ਕਾਲਜ ਲਾਅ ਵਿਖੇ ਕਰਵਾਇਆ ਡੀਬੇਟ ਮੁਕਾਬਲਾ

ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਓਰੇਟਰੀ ਕਲੱਬ ਵੱਲੋਂ ‘ਔਰਤ ਕੇਂਦਰਿਤ ਕਾਨੂੰਨਾਂ ਦੇ ਵਿਸ਼ੇਸ਼ ਸੰਦਰਭ ਨਾਲ ਭਾਰਤ ’ਚ ਔਰਤਾਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ’ ਵਿਸ਼ੇ ’ਤੇ ਡੀਬੇਟ ਮੁਕਾਬਲਾ ਕਰਵਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਾ: ਰਸ਼ਿਮਾ ਪ੍ਰਭਾਕਰ ਅਤੇ ਡਾ: ਅਨੀਤਾ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਮੁਕਾਬਲੇ ’ਚ 16 ਟੀਮਾਂ ਨੇ ਭਾਗ ਲਿਆ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਮੌਕੇ ਡਾ: ਹਰਪ੍ਰੀਤ ਕੌਰ, ਡਾ: ਪੂਰਨਿਮਾ ਖੰਨਾ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਜੱਜ ਵਜੋਂ ਭੂਮਿਕਾ ਨਿਭਾਈ।ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੌਰਾਨ ਭਾਗੀਦਾਰਾਂ ਨੇ ਕਈ ਮਹਿਲਾ ਕੇਂਦਰਿਤ ਕਾਨੂੰਨ ਲਾਗੂ ਹੋਣ ਦੇ ਬਾਵਜ਼ੂਦ ਔਰਤਾਂ ਦੀ ਸੁਰੱਖਿਆ ਸਬੰਧੀ ਵੱਖ-ਵੱਖ ਚਿੰਤਾਵਾਂ ਨੂੰ ਉਜਾਗਰ ਕੀਤਾ।ਉਨ੍ਹਾਂ ਨੇ ਲਿੰਗ ਕੇਂਦਰਿਤ ਦੀ ਬਜ਼ਾਏ ਲਿੰਗ ਨਿਰਪੱਖ ਕਾਨੂੰਨ ਬਣਾਉਣ ਅਤੇ ਸਮਾਜ ’ਚ ਸੰਤੁਲਨ ਕਾਇਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਬੀ.ਏ ਐਲ.ਐਲ.ਬੀ ਤੀਜਾ ਸਮੈਸਟਰ ਦੇ ਵਿਦਿਆਰਥੀ ਓਂਕਾਰ ਸਿੰਘ, ਬੀ.ਏ ਐਲ.ਐਲ.ਬੀ ਸਮੈਸਟਰ 5ਵਾਂ ਦੀ ਵਿਦਿਆਰਥਣ ਸ਼ਿਵਾਂਗੀ ਭਾਟੀਆ ਅਤੇ ਬੀ.ਏ ਐਲ.ਐਲ.ਬੀ 7ਵਾਂ ਸਮੈਸਟਰ ਦੀ ਵਿਦਿਆਰਥਣ ਤਨਿਸ਼ਕਾ ਨੂੰ ਸਰਵੋਤਮ ਬੁਲਾਰੇ ਵਜੋਂ ਚੁਣਿਆ ਗਿਆ।ਜਦੋਂਕਿ ਇਸ ਤੋਂ ਇਲਾਵਾ ਬੀ.ਏ ਐਲ.ਐਲ.ਬੀ ਸਮੈਸਟਰ 7ਵਾਂ ਦੀ ਤਨਿਸ਼ਕਾ ਅਤੇ ਮੇਧਾ ਸ਼ਰਮਾ, ਬੀ.ਏ ਐਲ.ਐਲ.ਬੀ ਸਮੈਸਟਰ 9ਵਾਂ ਦੀ ਤਾਨੀਆ ਤੇ ਪਲਕ ਅਤੇ ਸ਼ਨੀਪ੍ਰੀਤ ਕੌਰ ਅਤੇ ਰਵਨੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਡਾ. ਜਸਪਾਲ ਸਿੰਘ ਅਤੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਨੇ ਵਿਦਿਆਰਥੀਆਂ ਵਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਪਣੀ ਸਮੁੱਚੀ ਸ਼ਖਸੀਅਤ ਨਿਖਾਰਨ ਲਈ ਅਜਿਹੇ ਪ੍ਰੋਗਰਾਮਾਂ ’ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ: ਦਿਵਿਆ ਸ਼ਰਮਾ, ਡਾ. ਰੇਣੂ ਸੈਣੀ, ਡਾ. ਸ਼ਿਵਨ ਸਰਪਾਲ, ਪ੍ਰੋ. ਗੁਰਜਿੰਦਰ ਕੌਰ, ਪ੍ਰੋ. ਸੁਗਮ, ਪ੍ਰੋ. ਨੀਤਿਕਾ, ਪ੍ਰੋ. ਮਨਸੀਰਤ ਕੌਰ, ਰਣਜੀਤ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …