ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) – ਮੈਡੀਕਲ ਸਿੱਖਿਆ ਯੂਨਿਟ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਲੋਂ ਨੈਸਨਲ ਮੈਡੀਕਲ ਕਮਿਸ਼ਨ ਨੋਡਲ ਸੈਂਟਰ ਸੀ.ਐਮ.ਸੀ ਲੁਧਿਆਣਾ ਦੀ ਅਗਵਾਈ ਹੇਠ 5-7 ਨਵੰਬਰ 2024 ਤੱਕ ਮੈਡੀਕਲ ਅਧਿਆਪਕਾਂ ਨੂੰ ਆਧੁਨਿਕ ਮੈਡੀਕਲ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ 3 ਦਿਨਾਂ ਬੀ.ਸੀ.ਐਮ.ਈ ਫੈਕਲਟੀ ਵਿਕਾਸ ਪ੍ਰੋਗਰਾਮ (ਬੇਸਿਕ ਕੋਰਸ ਇੰਨ ਮੈਡੀਕਲ ਐਜੂਕੇਸ਼ਨ) ਕਰਵਾਇਆ ਗਿਆ।ਵਰਕਸ਼ਾਪ ਦਾ ਉਦਘਾਟਨ ਡਾ: ਰਾਜੀਵ ਦੇਵਗਨ ਡਾਇਰੈਕਟਰ ਪ੍ਰਿੰਸੀਪਲ ਅਤੇ ਡਾ. ਜੇ.ਪੀ ਅੱਤਰੀ ਵਾਈਸ ਪ੍ਰਿੰਸੀਪਲ ਵਲੋਂ ਕੀਤਾ ਗਿਆ।ਮੈਡੀਕਲ ਕਾਲਜ ਦੇ ਵੱਖ-ਵੱਖ ਸਪੈਸ਼ੇਲਟੀਜ਼ ਦੇ 30 ਡਾਕਟਰਾਂ ਨੂੰ ਮੈਡੀਕਲ ਐਜੁਕੇਸ਼ਨ ਦੀਆਂ ਨਵੀਆਂ ਤਕਨੀਕਾਂ ਸਬੰਧੀ ਟ੍ਰੇਨਿੰਗ ਦਿੱਤੀ ਗਈ।ਐਮ.ਈ.ਯੂ ਕੋਆਰਡੀਨੇਟਰ ਡਾ: ਲਵੀਨਾ ਓਬਰਾਏ ਅਤੇ ਐਮ.ਈ.ਯੂ ਦੇ ਹੋਰ ਮੈਂਬਰਾਂ ਡਾ: ਮਨਮੀਤ ਸੋਢੀ, ਡਾ: ਤਜਿੰਦਰ ਕੌਰ, ਡਾ: ਸੰਜੀਵ ਮਹਾਜਨ, ਡਾ: ਜਸਪ੍ਰੀਤ ਸਿੰਘ, ਡਾ: ਧਰਮ ਸਿੰਘ, ਡਾ: ਗੌਰਵ ਅਗਨੀਹੋਤਰੀ, ਡਾ: ਸੁਖਰਾਜ ਕੌਰ ਨੇ ਵੱਖ-ਵੱਖ ਸੈਸ਼ਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।ਡਾ: ਲਵੀਨਾ ਓਬਰਾਏ ਐਮ.ਈ.ਯੂ ਕੋਆਰਡੀਨੇਟਰ ਨੇ ਦੱਸਿਆ ਕਿ ਹੁਣ ਤੱਕ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡੀਕਲ ਕਾਲਜ ਵਿਖੇ ਬੇਸਿਕ ਕੋਰਸ ਇਨ ਮੈਡੀਕਲ ਐਜੂਕੇਸ਼ਨ ਅਧੀਨ 130 ਤੋਂ ਵੱਧ ਡਾਕਟਰਾਂ ਨੂੰ ਨਵੀਆਂ ਮੈਡੀਕਲ ਸਿੱਖਿਆ ਤਕਨੀਕਾਂ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅੱਗੇ ਵੀ ਨਿਰੰਤਰ ਜਾਰੀ ਰਹੇਗੀ।
Check Also
ਸਰਬੱਤ ਦਾ ਭਲਾ ਟਰੱਸਟ ਵਲੋਂ ਬਾਬਾ ਮੇਹਰ ਦਾਸ ਪਾਓ ਵਾਲੇ ਦੇ ਅਸਥਾਨ ‘ਤੇ ਅੱਖਾਂ ਦਾ ਮੁਫ਼ਤ ਕੈਂਪ
ਸੰਗਰੂਰ, 27 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਬਾਬਾ ਮੇਹਰ ਦਾਸ ਪਾਓ ਦੇ ਅਸਥਾਨ ‘ਤੇ ਸਰਬੱਤ …