Tuesday, February 25, 2025
Breaking News

ਸਰਕਾਰੀ ਸਕੂਲ ਮੁੰਡੇ ਧਨੌਲਾ ਵਿਖੇ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਕੀਤਾ ਜਾਗਰੂਕ

ਸੰਗਰੂਰ, 10 ਨਵੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਮਲਕਾ ਰਾਣੀ, ਡਾ. ਬਲਜਿੰਦਰਪਾਲ ਸਿੰਘ, ਪ੍ਰਿੰਸੀਪਲ ਨਿਦਾ ਅਲਤਾਫ, ਸਕੂਲ ਪ੍ਰਿੰਸੀਪਲ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬੀ ਅਧਿਆਪਕਾ ਸਾਰਿਕਾ ਜ਼ਿੰਦਲ ਦੀ ਰਹਿਨੁਮਾਈ ਹੇਠ ਨੈਤਿਕ ਕਦਰਾਂ ਕੀਮਤਾਂ ਬਾਰੇ ਵਿਦਿਆਰਥੀ ਵਰਗ ਨੂੰ ਸਮੇਂ ਸਮੇਂ ‘ਤੇ ਜਾਗਰੂਕ ਕੀਤਾ ਜਾ ਰਿਹਾ।ਸਾਰਿਕਾ ਜ਼ਿੰਦਲ ਨੇ ਕਿਹਾ ਕਿ ਅਜੋਕੇ ਸਮੇਂ ਨੈਤਿਕ ਕਦਰਾਂ ਕੀਮਤਾਂ ਦਾ ਰੂਪ ਬਹੁਤ ਵਿਸ਼ਾਲ ਹੋ ਚੁੱਕਿਆ ਹੈ, ਜਿਸ ਵਿੱਚ ਇਮਾਨਦਾਰੀ, ਸੱਚਾਈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਵੱਡਿਆਂ ਦਾ ਸਤਿਕਾਰ ਕਰਨਾ, ਚੰਗੇ ਗੁਣਾਂ ਦਾ ਵਿਕਾਸ ਕਰਨਾ ਜਰੂਰੀ ਹੈ।ਉਸ ਦੇ ਨਾਲ ਹੀ ਅੱਜ ਅਨੈਤਿਕ ਰੂਪ ਵਿੱਚ ਬੇਈਮਾਨੀ, ਭ੍ਰਿਸ਼ਟਾਚਾਰ, ਕਚਰਾ, ਪਲਾਸਟਿਕ ਦਾ ਉਪਯੋਗ ਕਰਨ ਵਰਗੇ ਵਿਸ਼ੇ ਵੀ ਨੈਤਿਕ ਸਿੱਖਿਆ ਦੇ ਖੇਤਰ ਵਿੱਚ ਸ਼ਾਮਲ ਹੋ ਗਏ ਹਨ।ਇਸੇ ਲੜੀ ਤਹਿਤ ਵਿਦਿਆਰਥੀ ਪ੍ਰਯੋਗੀ ਕੰਮ ਰਾਹੀਂ, ਸਵੇਰ ਦੀ ਸਭਾ ਰਾਹੀਂ, ਪਾਠਕ੍ਰਮ ਦੇ ਰੂਪ ਵਿੱਚ ਨੈਤਿਕ ਕਦਰਾਂ ਦਾ ਵਿਕਾਸ ਕੀਤਾ ਜਾਂਦਾ ਹੈ, ਉਥੇ ਨਾਲ ਹੀ ਆਧੁਨਿਕ ਸਮੇਂ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਇਸ ਲੜੀ ਤਹਿਤ ਮੈਡਮ ਮੀਨਾਕਸ਼ੀ ਸ਼ਰਮਾ ਨੇ ਕਚਰਾ ਪ੍ਰਬੰਧਨ ਸਬੰਧੀ ਨੈਤਿਕ ਸਿੱਖਿਆ ਅਤੇ ਇਸ ਦੇ ਪ੍ਰਯੋਗੀ ਰੂਪ ਵਿਦਿਆਰਥੀ ਵਰਗ ਨਾਲ ਸਾਂਝਾ ਕੀਤਾ ਗਿਆ ਅਤੇ ਲੈਕਚਰਾਰ ਇਸ਼ਰਤ ਕੌਰ ਭੱਠਲ ਨੇ ਵਿਦਿਆਰਥੀਆਂ ਨੂੰ ਪ੍ਰਸ਼ਾਸ਼ਨ ਪ੍ਰਣਾਲੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਸਬੰਧੀ ਨੈਤਿਕ ਸਿੱਖਿਆ ਪ੍ਰਦਾਨ ਕੀਤੀ।ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਵਿਜੀਲੈਂਸ ਵਿਭਾਗ ਬਰਨਾਲਾ ਦੀ ਟੀਮ ਨੇ ਵੀ ਭਾਗ ਲਿਆ।

Check Also

ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਮਲਬਾ ਚੁੱਕਣ ਦੀ ਜਲਦ ਚਲਾਈ ਜਾਵੇਗੀ ਮੁਹਿੰਮ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਧੀਕ …