ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ‘ਕੰਮ ਵਾਲੀ ਥਾਂ ਉਪਰ ਮਾਨਸਿਕ ਸਿਹਤ’ ਵਿਸ਼ੇ ’ਤੇ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਦਿਵਸ ਨੂੰ ਸਮਰਪਿਤ ਉਲੀਕੇ ਇਸ ਪ੍ਰੋਗਰਾਮ ਦਾ ਮਕਸਦ ਮਾਨਸਿਕ ਸਿਹਤ ਨਾਲ ਸਬੰਧਿਤ ਮੁੱਦਿਆਂ ਸਬੰਧੀ ਜਾਗਰੂਕ ਕਰਨਾ ਸੀ।ਡਾ. ਅਮਨਪ੍ਰੀਤ ਕੌਰ ਅਤੇ ਮੈਂਟਲ ਹੈਲਥ ਨਰਸਿੰਗ ਟੀਮ ਵਲੋਂ ਡਾ. ਮੋਨਿਕਾ ਡੋਗਰਾ, ਸ੍ਰੀਮਤੀ ਨੀਰਜ ਗਿੱਲ, ਕਵਲਜੀਤ ਕੌਰ ਅਤੇ ਸ੍ਰੀਮਤੀ ਜਾਗ੍ਰਿਤੀ ਨੇ ਸ਼ਿਰਕਤ ਕਰਦਿਆਂ ਤਣਾਅ ਨਾਲ ਕਿਵੇਂ ਨਜਿੱਠਣ ਸਕਦੇ ਹਾਂ ਅਤੇ ਸਿਹਤਮੰਦ ਲਈ ਕਿਹੜੇ ਨੁਕਤੇ ਅਪਣਾ ਸਕਦੇ ਹਾਂ, ਬਾਰੇ ਵਿਚਾਰ ਸਾਂਝੇ ਕੀਤੇ।
ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਸਾਲ-2020 ਤੋਂ ਬਾਅਦ ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਦੀ ਤਾਦਾਦ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ।ਇਸ ਰੋਗ ਤੋਂ ਬੱਚੇ ਵੀ ਨਹੀਂ ਬਚ ਸਕੇ ਹਨ।ਯੂਨੀਸੇਫ ਦੀ 2021 ਦੀ ਰਿਪੋਰਟ ਅਨੁਸਾਰ ਦੇਸ਼ ’ਚ 14 ਪ੍ਰਤੀਸ਼ਤ ਬੱਚੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ’ਚ ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਤੰਦਰੁਸਤੀ ਹੁੰਦੀ ਹੈ, ਜੋ ਇਨਸਾਨ ਦੇ ਸੋਚਣ, ਮਹਿਸੂਸ ਅਤੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦੀ ਹੈ।ਉਨ੍ਹਾਂ ਕਿਹਾ ਕਿ ਡਿਪਰੈਸ਼ਨ ਕਈ ਤਰ੍ਹਾਂ ਦੀਆਂ ਸਰੀਰਿਕ ਸਿਹਤ ਸਮੱਸਿਆਵਾਂ ਸ਼ੂਗਰ, ਦਿਲ ਦੀ ਬਿਮਾਰੀ ਅਤੇ ਸਟਰੋਕ ਆਦਿ ਦੇ ਜੋਖਮ ਨੂੰ ਵਧਾਉਂਦਾ ਹੈ।
ਉਨ੍ਹਾਂ ਕਿਹਾ ਕਿ ਟੀਮ ਦੀ ਅਗਵਾਈ ਹੇਠ ਹਸਪਤਾਲ ਦੇ ਮੈਡੀਕਲ ਓ.ਪੀ.ਡੀ ਖੇਤਰ ’ਚ ਐਮ.ਐਸ.ਸੀ (ਐਨ) ਸਾਲ ਅਤੇ ਜੀ.ਐਨ.ਐਮ ਦੂਜਾ ਸਾਲ ਦੇ ਵਿਦਿਆਰਥੀਆਂ ਦੁਆਰਾ ਪੋਸਟਰ ਪ੍ਰਦਰਸ਼ਨੀ ਲਗਾਈ ਗਈ।ਜਿਸ ਵਿੱਚ ੳਨ੍ਹਾਂ ਨੇ ਪੋਸਟਰਾਂ ਰਾਹੀਂ ਕੰਮ ਦੇ ਤਣਾਅ, ਇਸ ਦੇ ਕਾਰਨਾਂ, ਤਣਾਅ ਦੇ ਲੱਛਣਾਂ ਅਤੇ ਕੰਮ ਵਾਲੀ ਥਾਂ ’ਤੇ ਤਣਾਅ ਦੇ ਪ੍ਰਬੰਧਨ ਦੇ ਤਰੀਕਿਆਂ ਨੂੰ ਬਾਖੂਬੀ ਸੁਚੱਜੇ ਢੰਗ ਨਾਲ ਦਰਸਾਇਆ।ਪਹਿਲੀ ਨਰਸਿੰਗ ਸੁਪਰਡੈਂਟ ਸ੍ਰੀਮਤੀ ਜਸਬੀਰ ਕੌਰ ਨੇ ਸ੍ਰੀਮਤੀ ਸੁਖਵਿੰਦਰ ਕੌਰ ਅਤੇ ਸ੍ਰੀਮਤੀ ਬਲਜੀਤ ਕੌਰ ਨਾਲ ਮਿਲ ਕੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।ਜਿਸ ਵਿੱਚ ਓ.ਪੀ.ਡੀ ਇੰਚਾਰਜ਼ ਸ੍ਰੀਮਤੀ ਦਲਵਿੰਦਰ ਕੌਰ ਅਤੇ ਹੋਰ ਨਰਸਿੰਗ ਅਧਿਕਾਰੀ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਨਰਸਿੰਗ ਸਟਾਫ਼ ਲਈ ਕੋਲਾਜ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ।ਜੇਤੁਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …