Tuesday, February 25, 2025
Breaking News

ਉਭਾਵਾਲ ਦੇ ਕਰਨਵੀਰ ਸ਼ਰਮਾ ਨੇ ਰਾਜ ਪੱਧਰੀ ਤੀਰ ਅੰਦਾਜ਼ੀ ਮੁਕਾਬਲੇ ‘ਚ ਜਿੱਤਿਆ ਗੋਲਡ

ਸੰਗਰੂਰ, 12 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਭਰ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪਿੰਡ ਉੱਭਾਵਾਲ ਦੇ ਜ਼ੰਮਪਲ ਕਰਨਵੀਰ ਸ਼ਰਮਾ ਪੁੱਤਰ ਜਗਨ ਨਾਥ ਸ਼ਰਮਾ ਨੇ ਇਹਨਾਂ ਰਾਜ ਪੱਧਰੀ ਖੇਡਾਂ ਵਿਚੋਂ ਤੀਰ ਅੰਦਾਜ਼ੀ ਖੇਡ ਵਿੱਚ ਸੋਨੇ ਦਾ ਤਗਮਾ ਹਾਸਲ ਕਰਕੇ ਜਿਥੇ, ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਪਿੰਡ ਉੱਭਾਵਾਲ ਦੀ ਸ਼ਾਨ ਵੀ ਪੂਰੇ ਪੰਜਾਬ ਵਿੱਚ ਵਧਾਈ ਹੈ।ਪਿੰਡ ਵਾਸੀਆਂ ਵਿੱਚ ਇਸ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ।ਜਿਕਰਯੋਗ ਹੈ ਕਿ ਪਿੱਛਲੇ ਸਾਲ ਵੀ ਕਰਨਵੀਰ ਸ਼ਰਮਾ ਨੇ ਤੀਰਅੰਦਾਜ਼ੀ ਵਿਚੋਂ ਸਟੇਟ ਪੱਧਰ ‘ਤੇ ਬਰਾਉਂਜ਼ ਮੈਡਲ ਆਪਣੇ ਨਾਮ ਕੀਤਾ ਸੀ।ਕਰਨਵੀਰ ਸ਼ਰਮਾ ਨੇ ਇਸ ਜਿੱਤ ਦਾ ਸਿਹਰਾ ਆਪਣੇ ਗੁਰੂ ਤੇ ਕੋਚ ਗੌਰਵ ਸ਼ਰਮਾ ਦੇ ਮਾਰਗ ਦਰਸ਼ਨ, ਮਾਪਿਆਂ ਅਤੇ ਪਿੰਡ ਵਾਸੀਆਂ ਦੀਆਂ ਦੁਆਵਾਂ ਨੂੰ ਦਿੰਦਾ ਹੈ।ਉਸ ਨੇ ਦੱਸਿਆ ਕਿ ਉਹ ਪਿੰਡ ਉੱਭਾਵਾਲ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹਿਆ ਹੈ, ਉਸ ਦੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਹੀ ਇਹ ਸੰਭਵ ਹੋ ਪਾਇਆ ਹੈ।

Check Also

ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਮਲਬਾ ਚੁੱਕਣ ਦੀ ਜਲਦ ਚਲਾਈ ਜਾਵੇਗੀ ਮੁਹਿੰਮ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਧੀਕ …