ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਵੱਲੋਂ ਮੈਨੇਜਮੈਂਟ ਮੇਲੇ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਪ੍ਰਬੰਧਨ ਵਿਸ਼ੇ ਨਾਲ ਜੁੜੀਆਂ ਵੱਖ-ਵੱਖ ਪੇਸ਼ਕਾਰੀਆਂ ਤੋਂ ਇਲਾਵਾ ਪੇਸ਼ੇਵਰ ਨੈਟਵਰਕਿੰਗ ਅਤੇ ਹੋਰ ਵਿਸ਼ਿਆਂ `ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਕੂਲ ਦੇ ਇਸ ਪੰਜ਼ਵੇ ਸਲਾਨਾ ਮੇਲੇ ਦਾ ਆਯੋਜਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਅਤੇ ਵਿਭਾਗ ਦੇ ਮੁਖੀ ਡਾ. ਪਵਲੀਨ ਸੋਨੀ ਦੀ ਅਗਵਾਈ ਹੇਠ ਲਰਵਾਇਆ ਗਿਆ।ਡਾ. ਵਿਕਰਮ ਸੰਧੂ ਅਤੇ ਡਾ. ਹੰਸਦੀਪ ਕੌਰ ਦੇ ਵਿਸ਼ੇਸ਼ ਯਤਨਾਂ ਨਾਲ ਕਰਵਾਏ ਇਸ ਮੇਲੇ ਵਿੱਚ ਦੋ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਜੋਸ਼ ਨਾਲ ਹਿੱਸਾ ਲਿਆ।
ਮੇਲੇ ਦੀ ਸ਼ੁਰੂਆਤ ਮੌਕੇ ਵੱਖ-ਵੱਖ ਉਸਾਰੂ ਗਤੀਵਿਧੀਆਂ ਸੈਲੀ ਬੋਲੀ, ਫ੍ਰੈਂਡਸ ਟੈਲੀਪੈਥੀ, ਬੈਟਲ ਆਫ਼ ਬ੍ਰਾਂਡਸ ਅਤੇ ਟੇਲੈਂਟ ਸ਼ੋਅ ਕਰਵਾਇਆ ਗਿਆ।ਮੇਲੇ ਦੇ ਦੂਜੇ ਦਿਨ “ਪਿਕਟੋ,” “ਟ੍ਰੇਜ਼ਰ ਟ੍ਰੈਕਰਸ,” “ਟਾਵਰ ਬਿਲਡਿੰਗ,” ਅਤੇ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ।ਵਿਭਾਗ ਦੇ ਅਲੂਮਨੀ ਅਤੇ ਮੌਜ਼ੂਦਾ ਫੈਕਲਟੀ ਦੀ ਵਿਸ਼ੇਸ਼ ਮਿਲਣੀ ਦੌਰਾਨ ਆਪਣੇ ਅਨੁਭਵ ਸਾਂਝੇ ਕੀਤੇ।
ਮੇਲੇ ਦੇ ਸਫਲਤਾਪੂਰਵਕ ਆਯੋਜਨ ਵਿਚ ਵੱਖ-ਵੱਖ ਸਪਾਂਸਰਾਂ ਐਚ.ਡੀ ਸਕੋਡਾ ਅੰਮ੍ਰਿਤਸਰ, ਸੋਨੂ ਦੀ ਹੱਟੀ, ਮਾਝਾ ਰੈਂਟਲਜ਼, ਗਲੋਬਲ ਗੇਟਵੇਜ਼, ਈਡੀਐਕਸ ਕੈਂਪਸ, ਐਨ.ਆਰ.ਆਈ ਕੁਲੈਕਸ਼ਨ ਗੁਰਦਾਸਪੁਰ ਅਤੇ ਜੀ.ਸੀ ਮੇਕਓਵਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਡਾ. ਪਵਲੀਨ ਸੋਨੀ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪ੍ਰੋ. (ਡਾ.) ਵਿਕਰਮ ਸੰਧੂ ਨੇ ਸਾਰੇ ਅਧਿਕਾਰੀਆਂ, ਸਪਾਂਸਰਾਂ, ਸਹਿਯੋਗੀ ਸਟਾਫ਼, ਵਿਦਿਆਰਥੀਆਂ ਅਤੇ ਭਾਗੀਦਾਰਾਂ ਦਾ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਧੰਨਵਾਦ ਕੀਤਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …