Sunday, December 22, 2024

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ‘ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ-2023’ ਸਬੰਧੀ ਸੈਮੀਨਾਰ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ. ਰੋਡ ਵਿਖੇ ਖ਼ਾਲਸਾ ਗਲੋਬਲ ਰੀਚ ਫਾਊਡੇਸ਼ਨ (ਯੂ.ਐਸ) ਦੇ ਸਹਿਯੋਗ ਨਾਲ ‘ਟੀਚਰ ਆਫ਼ ਦਾ ਈਅਰ ਆਫ਼ ਪੰਜਾਬ ਐਵਾਰਡ-2023’ ਸਬੰਧੀ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੌਰਮਿੰਟ ਪ੍ਰਾਇਮਰੀ ਸਮਾਰਟ ਸਕੂਲ ਬਠਿੰਡਾ, ਈ.ਟੀ.ਟੀ ਅਧਿਆਪਕ ਡਾ. ਰਾਜਿੰਦਰ ਕੁਮਾਰ ਨੂੰ ‘ਉਤਮ ਅਧਿਆਪਕ’ ਦੇ ਐਵਾਰਡ ਨਾਲ ਨਿਵਾਜ਼ਦਿਆਂ ਸਨਮਾਨ ਪੱਤਰ ਅਤੇ ਇੱਕ ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ।ਉਨ੍ਹਾਂ ਨਾਲ ’ਵਰਸਿਟੀ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਖਾਲਸਾ ਗਲੋਬਲ ਰੀਚ ਫਾਊਡੇਸ਼ਨ ਦੇ ਕੋ-ਆਰਡੀਨੇਟਰ ਸਰਬਜੀਤ ਸਿੰਘ ਹੁਸ਼ਿਆਰ ਨਗਰ ਅਤੇ ਹੋਰ ਸਖ਼ਸ਼ੀਅਤਾਂ ਮੌਜ਼ੂਦ ਸਨ।
ਡਾ. ਖੁਸ਼ਵਿੰਦਰ ਕੁਮਾਰ ਡੀਨ ਅਕਾਦਮਿਕ ਮਾਮਲੇ ਡਾ. ਸੁਰਿੰਦਰ ਕੌਰ ਅਤੇ ਵਾਈਸ ਪ੍ਰਿੰ: ਡਾ. ਹਰਪ੍ਰੀਤ ਕੌਰ ਜੋਤੀ ਜਗਾਈ।ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਅਧਿਆਪਕ ਕਿਸੇ ਵੀ ਸਮਾਜ ਦੀ ਨੀਂਹ ਹੁੰਦੇ ਹਨ ਅਤੇ ਸਮਾਜ ਦੀ ਨਵ ਸਿਰਜਨਾ ’ਚ ਹਮੇਸ਼ਾਂ ਹੀ ਆਪਣਾ ਵਿਸ਼ੇਸ਼ ਯੋਗਦਾਨ ਪਾੳਂੁਦੇ ਹਨ।ਉਨ੍ਹਾਂ ਕਿਹਾ ਕਿ ਡਾ. ਬਖਸ਼ੀਸ਼ ਸਿੰਘ ਦੇ ਇਹ ਵਿਸ਼ੇਸ਼ ਉਪਰਾਲਾ ਸਾਰੇ ਹੀ ਅਧਿਆਪਕਾਂ ਲਈ ਇਕ ਪ੍ਰੇਰਨਾ ਸਰੋਤ ਹੈ।
ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ’ਚ ਡਾ. ਕੁਮਾਰ ਨੇ ਕਿਹਾ ਸਾਡੇ ਵਰਤਮਾਨ ਪੰਜਾਬ ’ਚ ਜਿਥੇ ਨੌਜਵਾਨ ਵਿਦੇਸ਼ ਜਾਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ, ਉਥੇ ਚੰਗੇ ਅਧਿਆਪਕ ਉਨ੍ਹਾਂ ਦੀ ਅਜਿਹੀ ਸੋਚ ਵਿਦੇਸ਼ਾਂ ’ਚ ਨੌਜਵਾਨਾਂ ਦੇ ਰੁਝਾਨ ’ਤੇ ਰੋਕ ਲਗਾ ਸਕਦੀ ਹੈ।ਉਨ੍ਹਾਂ ਕਿਹਾ ਕਿ 35 ਦੇ ਅਧਿਆਪਕਾਂ ਨੇ ਬਿਨੈ-ਪੱਤਰ ਭੇਜੇ ਸਨ, ਜਿੰਨ੍ਹਾਂ ’ਚ 11 ਅਧਿਆਪਕਾਂ ਦੀ ਚੋਣ ਕੀਤੀ ਗਈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਤੋਂ ਮੈਥੇਮੈਟਿਕਸ ਲੈਕਚਰਾਰ ਸ੍ਰੀਮਤੀ ਰੂਮਾਨੀ ਆਹੂਜਾ ਨੂੰ 25000/- ਰੁਪਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਮੋਗਾ ਤੋਂ ਫਿਜ਼ਿਕਸ ਲੈਕਚਰਾਰ ਡਾ. ਦੀਪਕ ਕੁਮਾਰ ਨੂੰ 15000/- ਰੁਪਏ ਦੀ ਇਨਾਮ ਰਾਸ਼ੀ ਅਤੇ ਪ੍ਰਸ਼ੰਸ਼ਾ ਪੱਤਰ ਨਾਲ ਨਿਵਾਜ਼ਿਆ ਗਿਆ।ਇਸ ਐਵਾਰਡ ਮੌਕੇ ਸਰਕਾਰੀ ਮਿਡਲ ਸਕੂਲ ਖੇੜੀ ਝਮੇੜੀ ਲੁਧਿਆਣਾ ਤੋਂ ਪੰਜਾਬੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੂੰ ਪੰਜਾਬੀ ਭਾਸ਼ਾ ਦੇ ਪਾਸਾਰ ਲਈ ਕੀਤੇ ਜਾ ਰਹੇ ਯਤਨਾਂ ਲਈ ਪੰਜਾਬੀ ਭਾਸ਼ਾ ਰਤਨ ਪੁਰਸਕਾਰ, ਪ੍ਰਸ਼ੰਸਾ ਪੱਤਰ ਅਤੇ 10000/-ਨਕਦ ਰਾਸ਼ੀ ਦਿੱਤੀ ਗਈ।
ਇਸ ਦੇ ਨਾਲ ਹੀ ਅਜੈ ਕੁਮਾਰ, ਸ੍ਰੀਮਤੀ ਰੁਪਿੰਦਰਜੀਤ ਕੌਰ, ਸ੍ਰੀਮਤੀ ਕਿਰਨ ਬਾਲਾ, ਗੁਰਨਾਮ ਸਿੰਘ, ਗੋਪਾਲ ਸਿੰਘ, ਪੰਕਜ ਕੁਮਾਰ ਗੋਇਲ, ਨਰਿੰਦਰ ਸਿੰਘ, ਸ੍ਰੀਮਤੀ ਪਲਵਿੰਦਰ ਕੌਰ, ਸੁਰਿੰਦਰ ਸਿੰਘ ਅਧਿਆਪਕਾਂ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਡਾ. ਅਰਵਿੰਦਰ ਕੌਰ, ਡਾ. ਬਲਜੀਤ ਕੌਰ ਦੀ ਦੇਖ-ਰੇਖ ਹੇਠ ਕਾਲਜ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰ ਪ੍ਰੋਗਰਾਮ ਨੇ ਵੀ ਰੰਗ ਬੰਨਿਆ।ਇਸ ਦੌਰਾਨ ਵਿਦਿਆਰਥੀ ਪਵਨਦੀਪ ਸਿੰਘ ਵੱਲੋਂ ‘ਕਵਿਤਾ’ ਅਤੇ ਵਿਦਿਆਰਥਣ ਕਸ਼ਿਸ਼ ਵੱਲੋਂ ‘ਹੀਰ’ ਦੀ ਪੇਸ਼ਕਾਰੀ ਦਿੱਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …