Wednesday, January 15, 2025

ਭਗਤ ਬਾਬਾ ਨਾਮਦੇਵ ਜੀ ਆਗਮਨ ਪੁਰਬ ਨੂੰ ਸਮਰਪਿਤ ਰੱਥ ਅਤੇ ਸਾਇਕਲ ਯਾਤਰਾ ਦਾ ਸੁਆਗਤ

ਭੀਖੀ, 1 ਦਸੰਬਰ (ਕਮਲ ਜ਼ਿੰਦਲ) – ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 754ਵੇਂ ਆਗਮਨ ਪੁਰਬ ਨੂੰ ਸਮਰਪਿਤ ਪੰਡਰਪੁਰ (ਮਹਾਂਰਾਸ਼ਟਰ) ਤੋਂ ਸ਼ੁਰੂ ਹੋ ਕੇ ਘੁਮਾਣ ਸਾਹਿਬ (ਪੰਜਾਬ) ਵਿਖੇ ਸੰਪਨ ਹੋਣ ਵਾਲੀ ਸੁੰਦਰ ਰੱਥ ਅਤੇ ਸਾਇਕਲ ਯਾਤਰਾ ਦਾ ਸਥਾਨਕ ਬਾਬਾ ਨਾਮਦੇਵ ਭਵਨ ਵਿਖੇ ਬਾਬਾ ਨਾਮਦੇਵ ਵੈਲਫੇਅਰ ਸਭਾ ਵਲੋਂ ਨਿੱਘਾ ਸੁਆਗਤ ਕੀਤਾ ਗਿਆ।ਸਭਾ ਦੇ ਪ੍ਰਧਾਨ ਡਾ. ਪਵਿੱਤਰ ਸਿੰਘ ਔਲਖ ਤੇ ਸਭਾ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਜੈਲੂ ਦੀ ਅਗਵਾਈ ‘ਚ ਇਸ ਯਾਤਰਾ ‘ਚ ਸ਼ਾਮਲ ਮਹਾਂਰਾਸ਼ਟਰ ਦੇ ਸ਼ਰਧਾਲੂਆਂ ਦਾ ਨਿੱਘਾ ਸੁਆਗਤ ਕੀਤਾ ਗਿਆ।ਸਭਾ ਵਲੋਂ ਇਨ੍ਹਾਂ ਸ਼ਰਧਾਲੂਆਂ ਲਈ ਸਵੇਰ ਦੇ ਨਾਸ਼ਤੇ ਦੀ ਵਿਵਸਥਾ ਕੀਤੀ ਗਈ।ਇਸ ਯਾਤਰਾ ਦੀ ਅਗਵਾਈ ਕਰ ਰਹੇ ਡਾ. ਸੂਰੀਆ ਭਿਸੇ, ਸ਼ੰਕਰ ਟੇਸਘਰੇ, ਗਿਆਨਸ਼ਵਰ ਮਹਾਰਾਜ, ਡਾ ਅਜੈ ਫੂਟਾਣੇ, ਸੀਤਾ ਰਾਮ ਟਾਂਕ, ਕਿਸ਼ਨ ਸਿੰਘ ਰਾਜਪੂਤ ਨਾਮਾ ਤੇ ਹੋਰਾਂ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਹ ਯਾਤਰਾ ਬਾਬਾ ਨਾਮਦੇਵ ਜੀ ਜਨਮ ਸਥਾਨ ਨਰਸੀ ਬਾਹਮਣੀ (ਪੰਡਰਪੁਰ) ਤੋਂ 12 ਨਵੰਬਰ ਨੂੰ ਆਰੰਭ ਹੋ ਕੇ ਗੁਜਰਾਤ ਦੇ ਰਸਤੇ ਰਾਜਸਥਾਨ, ਹਰਿਆਣਾ ਹੁੰਦੀ ਹੋਈ ਪੰਜਾਬ ਅੰਦਰ ਦਾਖਲ ਹੁੰਦੀ ਹੈ।ਇਸ ਵਾਰ ਕਰੀਬ 100 ਤੋਂ ਉਪਰ ਸਾਇਕਲ ਸਵਾਰ ਯਾਤਰੀ ਸ਼ਾਮਿਲ ਹੁੰਦੇ ਹਨ, ਜੋ ਕਰੀਬ 3 ਹਜਾਰ ਕਿਲੋਮੀਟਰ ਦਾ ਪੈਂਡਾ ਤੈਅ ਕਰਦੇ ਹੋਏ ਬਾਬਾ ਨਾਮਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹੋਏ 4 ਦਸੰਬਰ ਨੂੰ ਘੁਮਾਣ ਸਾਹਿਬ (ਪੰਜਾਬ) ਵਿਖੇ ਸੰਪੂਰਨ ਹੋਵੇਗੀ।ਸਭਾ ਵਲੋਂ ਯਾਤਰਾ ‘ਚ ਸ਼ਾਮਿਲ ਸਭਨਾਂ ਦਾ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ।ਰੱਥ ‘ਚ ਸਵਾਰ ਸਰਧਾਲੂਆਂ ਵਲੋਂ ਬਾਬਾ ਨਾਮਦੇਵ ਭਵਨ ਵਿਖੇ ਪ੍ਰੰਪਰਿਕ ਆਰਤੀ ਵੀ ਕੀਤੀ ਗਈ।
ਇਸ ਯਾਤਰਾ ਦਾ ਸੁਆਗਤ ਕਰਨ ਵਾਲਿਆਂ ‘ਚ ਪਿਆਰਾ ਸਿੰਘ ਫੌਜੀ, ਸਮਰਜੀਤ ਸਿੰਘ ਔਲਖ, ਸਭਾ ਦੇ ਸਕੱਤਰ ਰਜਿੰਦਰ ਸਿੰਘ, ਬਲਕਾਰ ਟਿੰਕੂ, ਜਨਕ ਸਿੰਘ, ਅਮਨਦੀਪ ਸਿੰਘ ਬਿੱਟੂ, ਬੋਬੀ ਰਤਨ ਤੇ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ।ਬਾਬਾ ਨਾਮਦੇਵ ਵੈਲਫੇਅਰ ਸਭਾ ਇਸਤਰੀ ਵਿੰਗ ਦੀਆਂ ਸਮੂਹ ਬੀਬੀਆਂ ਵਲੋਂ ਯਾਤਰੀਆਂ ਲਈ ਸਵੇਰ ਦੇ ਨਾਸ਼ਤੇ ਦੀ ਸੇਵਾ ਨਿਭਾਈ ਗਈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …