Tuesday, December 3, 2024

ਸ.ਸ.ਸ.ਸ ਮਹਿਲਾਂ ਦੇ ਵਿਦਿਆਰਥੀਆਂ ਨੇ ਲਗਾਇਆ ਸ਼ਿਮਲੇ ਦਾ ਟੂਰ

ਸੰਗਰੂਰ, 2 ਦਸੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸੰਗਰੂਰ ਸ੍ਰੀਮਤੀ ਤਰਵਿੰਦਰ ਕੌਰ ਦੇ ਦਿਸਾ ਨਿਰਦੇਸ਼ਾਂ ਮੁਤਾਬਿਕ ਇੰਚਾਰਜ਼ ਪ੍ਰਿੰਸੀਪਲ ਸ੍ਰੀਮਤੀ ਨਵਰਾਜ ਕੌਰ ਦੀ ‘ਚ ਸ.ਸ.ਸ.ਸ ਮਹਿਲਾਂ ਸਾਇੰਸ ਸਟਰੀਮ ਦੇ ਗਿਆਰਵੀਂ ਅਤੇ ਬਾਰ੍ਹਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਪ੍ਰਕਿਰਤੀ ਨਾਲ ਨੇੜ੍ਹਤਾ ਹਿੱਤ ਦੋ ਦਿਨਾਂ ਦਾ ਵਿੱਦਿਅਕ ਟੂਰ ਸ਼ਿਮਲਾ (ਹਿਮਾਚਲ ਪ੍ਰਦੇਸ਼) ਗਿਆ।ਟੂਰ ਵਿੱਚ 58 ਵਿਦਿਆਰਥੀ ਅਤੇ ਸ੍ਰੀਮਤੀ ਚਰਨਦੀਪ ਸੋਨੀਆ ਲੈਕਚਰਾਰ ਜੀਵ ਵਿਗਿਆਨ, ਟੂਰ ਇੰਚਾਰਜ਼ ਅਧਿਆਪਕ ਲਖਵੀਰ ਸਿੰਘ ਲੈਕਚਰਾਰ ਰਸਾਇਣ ਵਿਗਿਆਨ, ਕਰਨੈਲ ਸਿੰਘ ਸਾਇੰਸ ਮਾਸਟਰ ਅਤੇ ਸ੍ਰੀਮਤੀ ਗਗਨਜੋਤ ਕੌਰ ਸਾਇੰਸ ਮਿਸਟ੍ਰੇਸ ਸ਼ਾਮਲ ਹੋਏ।ਮਹਿਲਾਂ ਤੋਂ ਰਵਾਨਗੀ ਉਪਰੰਤ ਇਹ ਕਾਫ਼ਲਾ ਗੁਰਦੁਆਰਾ ਨਾਢਾ ਸਾਹਿਬ ਰੁਕਿਆ।ਨਤਮਸਤਕ ਹੋਣ ਉਪਰੰਤ ਉਨ੍ਹਾਂ ਸ਼ਰਧਾ ਨਾਲ ਲੰਗਰ ਛਕਿਆ।ਕਾਫ਼ਲਾ ਆਪਣੀ ਅਗਲੀ ਮੰਜਿਲ ਸ਼ਿਮਲਾ ਲਈ ਚਾਅ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ।ਸ਼ਿਮਲੇ ਪਹੁੰਚ ਕੇ ਵਿਦਿਆਰਥੀਆਂ ਨੇ ਧਰਤੀ ‘ਤੇ ਸਵਰਗ ਦੀ ਦੀਦ ਦਾ ਸੁਫਨਾ ਸਾਕਾਰ ਹੁੰਦਾ ਵੇਖ ਕਾਦਰ ਦਾ ਸ਼ੁਕਰਾਨਾ ਕੀਤਾ।ਸ਼ਿਮਲੇ ਦੀਆ ਵਾਦੀਆਂ ਵਿੱਚ ਕੁਦਰਤ ਦੇ ਰਮਣੀਕ ਨਜ਼ਾਰਿਆਂ ਦਾ ਭਰਪੂਰ ਆਨੰਦ ਮਾਣਦੇ ਹੋਏ ਵਿਦਿਆਰਥੀਆਂ ਨੇ ਮਾਲ ਰੋਡ, ਰਿੱਜ਼ ਮੈਦਾਨ, ਲੱਕੜ ਬਾਜ਼ਾਰ ਦੇਖਿਆ ਅਤੇ ਚਰਚ ਤੇ ਜਾਖੂ ਮੰਦਿਰ ਨਤਮਸਤਕ ਹੋਏ।ਕੁਦਰਤ ਦੇ ਤੋਹਫਿਆਂ ਦੀ ਬੇਸ਼ਕੀਮਤੀ ਦੌਲਤ ਸਮੇਟਦਿਆਂ ਇਹ ਕਾਫ਼ਲਾ ਵਾਪਸੀ ਤੇ ਸਨੋ ਪਾਰਕ ਰੁਕਿਆ।ਵੰਨ ਸੁਵੰਨੇ ਰਾਜਸਥਾਨੀ ਪਕਵਾਨਾਂ ਦੇ ਜ਼ਾਇਕੇ ਦਾ ਲੁਤਫ਼ ਲੈਣ ਲਈ ਕਾਫਲਾ ਪੰਚਕੁਲਾ ਸਥਿਤ ਚੋਖੀ ਢਾਣੀ ਵਿਖੇ ਰੁਕਿਆ।ਜਾਇਕੇ ਦੇ ਨਾਲ ਨਾਲ ਰਾਜਸਥਾਨੀ ਸੱਭਿਆਚਾਰ ਦੇ ਦਰਸ਼ਨ ਕਰਦਿਆਂ ਭਾਰਤ ਦੀ ਏਕਤਾ ਵਿੱਚ ਅਨੇਕਤਾ ਦੇ ਸੰਕਲਪ ਨੂੰ ਸਾਕਾਰ ਹੁੰਦਾ ਵੇਖਿਆ।ਵਿਦਿਆਰਥੀਆਂ ਅੰਦਰ ਆਪਸੀ ਭਾਈਚਾਰੇ ਦੀ ਭਾਵਨਾ ਸਹਿਜੇ ਹੀ ਮਜ਼ਬੂਤ ਹੁੰਦੀ ਪ੍ਰਤੀਤ ਹੋਈ ਆਪਣੀ ਮੰਜ਼ਿਲ ਸ.ਸ.ਸ.ਸ ਮਹਿਲਾਂ ਵਿਖੇ ਪਹੁੰਚੇ ਵਿਦਿਆਰਥੀਆਂ ਦੇ ਚਿਹਰੇ ਫੁੱਲਾਂ ਵਾਂਗ ਖਿੜੇ ਹੋਏ ਸਨ।

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …