ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵਲੋਂ ਲਦਾਖ ਨੂੰ ਯੂ.ਟੀ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਉਥੋਂ ਦਾ ਵਿਸ਼ੇਸ਼ ਕਾਰੋਬਾਰ ਹੁਣ ਦੇਸ਼ ਦੇ ਹੋਰ ਹਿੱਸਿਆਂ ਵਿੱਚ ਫੈਲਣ ਲੱਗਾ ਹੈ।ਲੱਦਾਖੀ ਔਰਤਾਂ ਹੁਣ ਆਪਣੇ ਰਾਜ ਤੋਂ ਬਾਹਰ ਆ ਕੇ ਗੁਆਂਢੀ ਰਾਜਾਂ ਵਿੱਚ ਵੀ ਕਾਰੋਬਾਰ ਕਰਨ ਲੱਗ ਪਈਆਂ ਹਨ।ਅੰਮ੍ਰਿਤਸਰ ਵਿੱਚ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਲੱਦਾਖ ਤੋਂ ਆਉਣ ਵਾਲੇ ਕਾਰੋਬਾਰੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ।ਪਿੱਛਲੇ ਸਾਲ ਕਰਵਾਏ ਗਏ ਪਾਈਟੈਕਸ ਦੌਰਾਨ ਇਥੇ ਸਿਰਫ਼ ਤਿੰਨ ਕਾਰੋਬਾਰੀ ਆਏ ਸਨ।ਇਸ ਵਾਰ ਇਨ੍ਹਾਂ ਦੀ ਗਿਣਤੀ ਵਧ ਕੇ ਗਿਆਰਾਂ ਹੋ ਗਈ ਹੈ।ਲੱਦਾਖ ਪ੍ਰਸ਼ਾਸਨ ਬ੍ਰਾਂਡ ਲੱਦਾਖ ਐਂਪੋਰੀਅਮ ਸ਼ੋਅ ਰੂਮ ਰਾਹੀਂ ਆਪਣੇ ਘਰੇਲੂ ਕਾਰੋਬਾਰੀਆਂ ਨੂੰ ਨਵੀਂ ਪਛਾਣ ਦੇ ਰਿਹਾ ਹੈ।
ਸਹਾਇਕ ਹੈਂਡੀਕਰਾਫਟ ਟ੍ਰੇਨਿੰਗ ਅਫਸਰ ਲਿਆਕਤ ਅਲੀ ਨੇ ਦੱਸਿਆ ਕਿ ਯੀ.ਟੀ ਬਣਨ ਤੋਂ ਬਾਅਦ ਇੱਥੋਂ ਦੇ ਲੋਕਾਂ ਦੇ ਜੀਵਨ ਵਿੱਚ ਕਾਫੀ ਬਦਲਾਅ ਆਇਆ ਹੈ।ਇਸ ਵਾਰ ਚਾਰ ਔਰਤਾਂ ਇੱਥੇ ਆਪਣੇ ਉਤਪਾਦ ਲੈ ਕੇ ਆਈਆਂ ਹਨ।ਉਨ੍ਹਾਂ ਦੱਸਿਆ ਕਿ ਲੱਦਾਖ ਦੇਸ਼ ਦਾ ਅਜਿਹਾ ਖੇਤਰ ਹੈ, ਜਿਥੇ ਸਭ ਤੋਂ ਜਿਆਦਾ ਠੰਢ ਪੈਂਦੀ ਹੈ।ਉਹ ਉਥੋਂ ਯਾਕ ਦੀ ਉਨ ਤੋਂ ਬਣੇ ਸਵੈਟਰ, ਸ਼ਾਲ ਅਤੇ ਹੋਰ ਉਤਪਾਦ ਲੈ ਕੇ ਆਏ ਹਾਂ।ਇਸ ਤੋਂ ਇਲਾਵਾ ਬੱਕਰੀ ਦੀ ਪਸ਼ਮੀਨਾ ਕਿਸਮ ਕੇਵਲ ਲੱਦਾਖ ਦੇ ਸਭ ਤੋਂ ਉਪਰਲੇ ਖੇਤਰ ਵਿਚ ਹੀ ਮਿਲਦੀ ਹੈ।ਇਥੇ ਪਸ਼ਮੀਨਾ ਸ਼ਾਲ ਵੀ ਲਿਆਂਦੇ ਹਨ।ਇਥੇ ਆਪਣਾ ਸਟਾਲ ਲਗਾਉਣ ਵਾਲੇ ਸਾਦਿਕ ਅਲੀ ਨੇ ਦੱਸਿਆ ਕਿ ਆਮ ਤੌਰ `ਤੇ ਖੁਬਾਨੀ ਨੂੰ ਡਰਾਈ ਫਰੂਟ ਵਜੋਂ ਖਾਣ ਦਾ ਰੁਝਾਨ ਹੈ, ਪਰ ਲੱਦਾਖ ਵਿੱਚ ਇਸ ਨੂੰ ਉਬਾਲ ਕੇ ਵੀ ਖਾਧਾ ਜਾਂਦਾ ਹੈ।ਅੰਮ੍ਰਿਤਸਰ ਵਿੱਚ ਲਗਾਏ ਗਏ ਸਟਾਲਾਂ ਵਿੱਚ ਲੋਕਾਂ ਨੂੰ ਖੁਬਾਨੀ ਦਾ ਨਵਾਂ ਸੁਆਦ ਪਰੋਸਿਆ ਜਾ ਰਿਹਾ ਹੈ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …