ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਗਰੂਰ-ਬਰਨਾਲਾ ਜ਼ੋਨ ਅਧੀਨ ਹੋਏ ਸਕੂਲ ਵਿਦਿਆਰਥੀਆਂ ਦੇ ਨੈਤਿਕ ਸਿੱਖਿਆ ਇਮਤਿਹਾਨ ਦੇ ਨਤੀਜੇ ਅਨੁਸਾਰ ਮਾਲੇਰਕੋਟਲਾ ਖੇਤਰ ਦੇ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਰੋਹ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਵਿਖੇ ਕਰਵਾਇਆ ਗਿਆ।ਮਾਲੇਰਕੋਟਲਾ ਖੇਤਰ ਨਾਲ ਸਬੰਧਤ ਮਾਲੇਰਕੋਟਲਾ, ਅਮਰਗੜ, ਭੱਟੀਆਂ, ਲਾਂਗੜੀਆਂ, ਬਾਗੜੀਆਂ, ਰਾਮਪੁਰ ਛੰਨਾ ਆਦਿ ਵੱਖ-ਵੱਖ ਸਕੂੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਨੇ ਹਿੱਸਾ ਲਿਆ।ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸੇਵਾ ਮੁਕਤ ਪ੍ਰਿੰਸੀਪਲ ਡਾ: ਇਕਬਾਲ ਸਿੰਘ ਸਕਰੌਦੀ ਨੇ ਸ਼ਮੂਲੀਅਤ ਕੀਤੀ।ਸਕੂਲ ਪ੍ਰਿੰਸੀਪਲ ਇਸ਼ਿਤਾ ਅਰੋੜਾ, ਧਰਮਿੰਦਰ ਸਿੰਘ ਮਣਕੂ ਕੋਆਰਡੀਨੇਟਰ ਅਤੇ ਰਾਜਵਿੰਦਰ ਸਿੰਘ ਅਧਿਆਪਕ ਇੰਚਾਰਜ਼ ਦੀ ਦੇਖ-ਰੇਖ ਹੇਠ ਹੋਏ ਇਸ ਸਮਾਰੋਹ ਦੀ ਆਰੰਭਤਾ ਸਕੂਲ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ।ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 52 ਸਾਲਾ ਦੇ ਸਫਰ ਅਤੇ ਵਿਦਿਆਰਥੀ ਵਿੰਗ ਅਧੀਨ ਅਕਾਦਮਿਕ ਖੇਤਰ ਦੀਆਂ ਸਰਗਰਮੀਆਂ ਬਾਰੇ ਦੱਸਿਆ ਤੇ ਸਟਜ਼ ਦਾ ਸੰਚਾਲਨ ਕੀਤਾ।ਧਰਮਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ, ਸਟੱਡੀ ਸਰਕਲ ਨੁਮਾਇੰਦਿਆਂ ਅਤੇ ਬਾਹਰੋਂ ਆਏ ਅਧਿਆਪਕਾਂ ਦਾ ਸਵਾਗਤ ਕੀਤਾ। ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ ਨੇ ਨੈਤਿਕ ਸਿੱਖਿਆ ਇਮਤਿਹਾਨ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਜ਼ੋਨ ਦੇ 50 ਸਕੂਲਾਂ ਵਿੱਚ ਬਣਾਏ ਪ੍ਰੀਖਿਆ ਕੇਂਦਰਾਂ ਵਿੱਚ 5000 ਦੇ ਲਗਭਗ ਵਿਦਿਆਰਥੀ ਸ਼ਾਮਲ ਹੋਏ।ਡਾ: ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਧਨ ਦੌਲਤ ਨਾਲ਼, ਉੱਚੀ ਪਦਵੀ ਜਾਂ ਅਹੁੱਦੇ ਨਾਲ਼, ਸ਼ੋਹਰਤ ਨਾਲ਼ ਵੱਡਾ ਨਹੀਂ ਹੁੰਦਾ, ਸਗੋਂ ਵੱਡਾ ਤਾਂ ਉਹ ਇਨਸਾਨ ਹੁੰਦਾ ਹੈ, ਜਿਹੜਾ ਆਪਣੇ ਕੋਲ ਬੈਠੇ ਕਿਸੇ ਵੀ ਵਿਅਕਤੀ ਨੂੰ ਛੋਟਾ ਹੋਣ ਦਾ ਅਹਿਸਾਸ ਨਾ ਹੋਣ ਦੇਵੇ।ਉਨ੍ਹਾਂ ਨੇ ਕਿਰਤੀ-ਕਾਰੀਗਰ ਅਤੇ ਕਲਾਕਾਰ, ਲਿਖਣਾ, ਪੜਣਾ, ਮੋਬਾਈਲ ਦੀ ਘੱਟ ਵਰਤੋਂ ਕਰਕੇ ਪੁਸਤਕ ਸਭਿਆਚਾਰ ਨਾਲ ਜੁੜਣ ਆਦਿ ਨੈਤਿਕ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਕੀਤੀ।ਉਨ੍ਹਾਂ ਨੇ ਅਧਿਆਪਕਾਂ ਤੇ ਮਾਪਿਆਂ ਦਾ ਸਤਿਕਾਰ, ਸਮਾਜ ਸੇਵਾ, ਵਾਤਾਵਰਨ ਦੀ ਸੰਭਾਲ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ।ਉਨ੍ਹਾਂ ਕਿਹਾ ਕਿ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਅਤੇ ਪ੍ਰੇਰਨਾ ਲੈ ਕੇ ਸਰਬਤ ਦੇ ਭਲੇ ਲਈ ਕਾਰਜ਼ ਕਰਨੇ ਚਾਹੀਦੇ ਹਨ।ਵਿਦਿਆਰਥੀਆਂ ਵਲੋਂ ਸਫ਼ਰਨਾਮਾ ਕਵਿਤਾ ਅਤੇ ਹੋਰ ਗੀਤਾਂ ਦੀ ਖੂਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ ਗਈ।ਗਗਨਦੀਪ ਸਿੰਘ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਨੇ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਵਿੱਚ ਨੈਤਿਕ ਸਿੱਖਿਆ ਦਾ ਪ੍ਰਸਾਰ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।ਪਹਿਲੇ ਪੰਜ ਸਥਾਨ ਪ੍ਰਾਪਤ ਕਰਤਾ ਵਿਦਿਆਰਥੀਆਂ ਨੂੰ ਨਗਰ ਪੁਰਸਕਾਰ ਅਤੇ ਹੋਰਾਂ ਨੂੰ ਉਤਸ਼ਾਹ ਵਧਾਊ ਇਨਾਮ ਪ੍ਰਬਧਕਾਂ ਵਲੋਂ ਦਿੱਤੇ ਗਏ।ਡਾ: ਇਕਬਾਲ ਸਿੰਘ, ਅਧਿਆਪਕਾਂ ਅਤੇ ਸਹਿਯੋਗੀਆਂ ਨੂੰ ਸਟੱਡੀ ਸਰਕਲ ਵਲੋਂ ਸਨਮਾਨਿਤ ਕੀਤਾ ਗਿਆ।ਸਮਾਰੋਹ ਲਈ ਮੈਡਮ ਰਮਨਦੀਪ ਕੌਰ, ਕਮਲਵੀਰ ਕੌਰ, ਹਰਪ੍ਰੀਤ ਕੌਰ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …