ਸੰਗਰੂਰ, 9 ਦਸੰਬਰ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਦੇ ਪਰਿਵਾਰ ਦੇ ਵਾਰਿਸ ਪੋਤਰੇ ਜੀਤ ਸਿੰਘ ਅਤੇ ਪੜਪੋਤਰੇ ਜੱਗਾ ਸਿੰਘ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਪਹੁੰਚੇ।ਇਥੇ ਉਨਾਂ ਦਾ ਸਨਮਾਨ ਕੀਤਾ ਗਿਆ।ਉਹਨਾਂ ਦੇ ਸਵਾਗਤ ਸਮੇਂ ਬੋਲਦਿਆਂ ਬਿਰਧ ਆਸ਼ਰਮ ਦੇ ਸੰਚਾਲਕ ਅਵਿਨਾਸ਼ ਰਾਣਾ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਦੇ ਨੇੜਲੇ ਵਾਸੀ ਹਾਂ, ਉਹਨਾਂ ਨੇ ਆਪਣੀ ਜਾਨ ਦੇਸ਼ ਲਈ ਕੁਰਬਾਨ ਕੀਤੀ ਹੈ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਉਹਨਾਂ ਦੇ ਵਾਰਸਾਂ ਨੂੰ ਅੱਜ ਸੰਭਾਲਿਆ ਨਹੀਂ ਜਾ ਰਿਹਾ।ਉਹਨਾਂ ਕਿਹਾ ਕਿ ਸਮਾਜ ਫਰਜ਼ ਬਣਦਾ ਹੈ ਕਿ ਅਜਿਹੇ ਵਾਰਸਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ, ਉਹਨਾਂ ਨੂੰ ਯੋਗ ਇੱਜ਼ਤ ਅਤੇ ਸਥਾਨ ਜਰੂਰ ਬਖਸ਼ਣਾ ਚਾਹੀਦਾ ਹੈ।ਸ਼ਹੀਦ ਉਧਮ ਸਿੰਘ ਦੇ ਪੜਪੋਤਰੇ ਜੱਗਾ ਸਿੰਘ ਨੇ ਕਿਹਾ ਕਿ ਸਾਨੂੰ ਇਥੇ ਆ ਕੇ ਬਹੁਤ ਖੁਸ਼ੀ ਅਤੇ ਮਾਣ ਮਿਲਿਆ ਹੈ, ਵੱਖ-ਵੱਖ ਸੰਸਥਾਵਾਂ ਵਲੋਂ ਸਾਨੂੰ ਮਾਨ ਸਤਿਕਾਰ ਤਾਂ ਦਿੱਤਾ ਜਾਂਦਾ ਹੈ, ਪ੍ਰੰਤੂ ਸਾਡੀ ਆਰਥਿਕ ਮਦਦ ਨਹੀਂ ਹੁੰਦੀ।ਇਸ ਸਮੇਂ ਸਮਾਜ ਸੇਵੀ ਗੁਰਸੇਵਕ ਸਿੰਘ ਕਮਾਲਪੁਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਤੇ ਉਹਨਾਂ ਦਾ ਜਿਲ੍ਹਾ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਸਾਡੇ ਲਈ ਇੱਕ ਬਹੁਤ ਵਡਮੁੱਲਾ ਸਥਾਨ ਹੈ।ਉਹਨਾਂ ਕਿਹਾ ਕਿ ਸਾਰੇ ਸਮਾਜ ਨੂੰ ਰਲ ਮਿਲ ਕੇ ਇਹਨਾਂ ਵਾਰਸਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ।ਉੱਘੇ ਸਮਾਜ ਸੇਵਕ ਹਰਬਾਗ ਸਿੰਘ ਮਨਵੀ ਨੇ ਕਿਹਾ ਕਿ ਜਿਸ ਤਰ੍ਹਾਂ ਅਵਿਨਾਸ਼ ਰਾਣਾ ਤੇ ਇਹਨਾਂ ਦੀ ਪੂਰੀ ਟੀਮ ਬੇਸਹਾਰਾ ਬਜੁਰਗਾਂ ਨੂੰ ਸੰਭਾਲ ਰਹੀ ਹੈ, ਇਹ ਬਹੁਤ ਹੀ ਕਾਬਿਲੇ ਤਾਰੀਫ ਕਾਰਜ਼ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਰੇਨੂ ਰਾਣਾ, ਮਨਜੀਤ ਸਿੰਘ, ਲਖਵੀਰ ਕੌਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਅਮਨ ਕੌਰ, ਬਜੁਰਗ ਅਤੇ ਬਿਰਧ ਆਸ਼ਰਮ ਦੇ ਸਟਾਫ ਮੈਂਬਰ ਮੌਜ਼ੂਦ ਸਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …