Wednesday, March 19, 2025

ਸਰਕਾਰੀ ਹਾਈ ਸਕੂਲ ਕਿਲਾ ਭਰੀਆਂ ਵਿਖੇ ਵਿਦਿਅਕ ਮੇਲਾ ਆਯੋਜਿਤ

ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ (ਸੈਕੰਡਰੀ) ਅਫ਼ਸਰ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਇੰਚਾਰਜ਼ ਸ੍ਰੀਮਤੀ ਮੀਨਾ ਗਰਗ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਕਿਲਾ ਭਰੀਆਂ ਵਿਖੇ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦਾ ਮੇਲਾ ਲਗਾਇਆ ਗਿਆ।ਸਮਾਜਿਕ ਵਿਗਿਆਨ ਅਧਿਆਪਕਾ ਮੈਡਮ ਮਨਜੀਤ ਕੌਰ ਵੱਲੋਂ ਵੱਖ-ਵੱਖ ਸਮਾਜਿਕ ਵਿਗਿਆਨ ਮਾਡਲ ਅਤੇ ਕਿਰਿਆਵਾਂ ਦੀ ਤਿਆਰੀ ਕਰਵਾਈ ਗਈ।ਮੈਡਮ ਰੁਚੀ ਜ਼ਿੰਦਲ ਵਲੋਂ ਅੰਗਰੇਜ਼ੀ ਵਿਸ਼ੇ ਦੀਆਂ ਇੰਗਲਿਸ਼ ਟੈਂਸ, ਚਾਰਟ, ਮਾਡਲ, ਕਿਰਿਆਵਾਂ ਤਿਆਰ ਕਰਵਾਈਆਂ ਗਈਆਂ।ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਆਪਣੇ ਮਾਡਲ ਅਤੇ ਕਿਰਿਆਵਾਂ ਨੂੰ ਪੇਸ਼ ਕੀਤੀਆਂ।
ਮੇਲੇ ਵਿੱਚ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਜਵਾਲਾਮੁਖੀ, ਦਿਨ ਅਤੇ ਰਾਤ ਦਾ ਵਰਕਿੰਗ ਮਾਡਲ, ਭਾਰਤ ਦਾ ਨਕਸ਼ਾ, ਰੰਗੋਲੀ ਅਤੇ ਅੰਗਰੇਜ਼ੀ ਵਿਸ਼ੇ ਦੇ ਪਾਰਟਸ ਆਫ਼ ਸਪੀਚ, ਬੋਲਣ ਦੀ ਕਲਾ ਵਿਕਸਿਤ ਕਰਨ ਲਈ ਤਿਆਰ ਕੀਤੇ ਮਾਡਲ ਖਿੱਚ ਦਾ ਕੇਂਦਰ ਰਹੇ।ਮੇਲੇ ਵਿੱਚ ਸਮਾਜਿਕ ਵਿਗਿਆਨ ਅਤੇ ਅੰਗਰਜ਼ੀ ਦੀਆਂ ਲਗਭਗ 60 ਕਿਰਿਆਵਾਂ ਪੇਸ਼ ਕੀਤੀਆਂ ਗਈਆਂ।ਜਿਨਾਂ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਕੁੱਲ 86 ਵਿਦਿਆਰਥੀਆਂ ਨੇ ਭਾਗ ਲਿਆ।ਪਿੰਡ ਦੀ ਪੰਚਾਇਤ ਸਰਪੰਚ ਮੇਘ ਸਿੰਘ ਢੀਂਡਸਾ, ਸਰਪੰਚ ਗੁਰਚਰਨ ਸਿੰਘ ਅਤੇ ਪੰਚਾਇਤ ਮੈਂਬਰ ਜਸਪਾਲ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ, ਗਗਨਦੀਪ ਸਿੰਘ, ਕਮਲਜੀਤ, ਸਿਊਪਾਲ ਸਿੰਘ, ਜਸਪ੍ਰੀਤ ਸਿੰਘ, ਬਲਕਾਰ ਸਿੰਘ, ਐਸ.ਐਮ.ਸੀ ਕਮੇਟੀ ਦੇ ਚੇਅਰਮੈਨ ਸੁਖਪਾਲ ਸਿੰਘ, ਮੈਂਬਰ ਰਾਮ ਸਿੰਘ, ਬੱਚਿਆਂ ਦੇ ਮਾਪੇ ਕੁਲਵਿੰਦਰ ਕੌਰ, ਭਿੰਦਰ ਕੌਰ, ਸੰਦੀਪ ਕੌਰ, ਗੁਰਮੇਲ ਕੌਰ, ਵੀਰਪਾਲ ਕੌਰ ਹਾਜ਼ਰ ਹੋਏ।ਸਕੂਲ ਇੰਚਾਰਜ਼ ਸ੍ਰੀਮਤੀ ਮੀਨਾ ਗਰਗ ਨੇ ਸਮੂਹ ਪੰਚਾਇਤ, ਐਸ.ਐਮ.ਸੀ ਕਮੇਟੀ ਅਤੇ ਮਾਪਿਆਂ ਦਾ ਸਕੂਲ ਵਿੱਚ ਪਹੁੰਚਣ ‘ਤੇ ਧੰਨਵਾਦ ਕੀਤਾ।
ਇਸ ਮੌਕੇ ਸਕੂਲ ਦਾ ਸਮੂਹ ਸਟਾਫ, ਜੀਵਨ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ, ਸ੍ਰੀਮਤੀ ਰਾਜਿੰਦਰ ਕੌਰ, ਜਸਵਿੰਦਰ ਸਿੰਘ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …