Saturday, February 15, 2025

ਬਲੜਵਾਲ ਡਰੇਨ ‘ਤੇ ਚੜਨ ਵਾਲੇ ਦੋਵੇਂ ਕੱਚੇ ਰਸਤੇ ਤਰੁੰਤ ਪੱਕੇ ਕੀਤੇ ਜਾਣ – ਧਾਲੀਵਾਲ

ਅਜਨਾਲਾ, 1 ਜਨਵਰੀ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜੋ ਕਿ ਅੱਜ ਅਜਨਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰੇ ‘ਤੇ ਸਨ, ਨੇ ਜਦ ਬਲੜਵਾਲ ਡਰੇਨ ਉਤੇ ਚੜਨ ਲਈ ਦੋਵਾਂ ਪਾਸਿਆਂ ਤੋਂ ਆਰੇ ਕੱਚੇ ਰਸਤੇ ਵੇਖੇ ਤਾਂ ਉਹਨਾਂ ਨੇ ਤੁਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਕੱਚੇ ਰਸਤੇ ਆਉਂਦੇ ਇਕ ਦੋ ਦਿਨਾਂ ਵਿੱਚ ਪੱਕੇ ਕਰਨ ਦੀ ਹਦਾਇਤ ਕੀਤੀ।ਉਨਾਂ ਨੇ ਗੰਨੇ ਦੀ ਭਰੀ ਹੋਈ ਟਰਾਲੀ, ਜਿਸ ਨੂੰ ਉਕਤ ਪੁੱਲ ਉਤੇ ਚੜਾਉਣ ਲਈ ਇਕ ਕਿਸਾਨ ਵਲੋਂ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਸੀ, ਨੂੰ ਵੇਖਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਰਸਤੇ ਕਿਸਾਨਾਂ ਨੇ ਗੰਨਾ ਢੋਣ ਲਈ ਵਰਤਣਾ ਹੈ ਅਤੇ ਰਸਤੇ ਕੱਚੇ ਹੋਣ ਕਾਰਨ ਇਥੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ।ਉਹਨਾਂ ਨੇ ਕਿਹਾ ਕਿ ਅਜਿਹੀ ਗਲਤੀ ਭਵਿੱਖ ਵਿੱਚ ਨਾ ਕੀਤੀ ਜਾਵੇ ਕਿ ਪੁਲ ਬਣ ਜਾਵੇ ਅਤੇ ਉਸ ਦੇ ਰਸਤੇ ਕੱਚੇ ਹੋਣ।

 

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …