ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਆਲ ਇੰਡੀਆ ਇੰਟਰਵਰਸਟੀ ਖੇਡਾਂ ਵਤਨ ਪੰਜਾਬ ਖੇਲੋ ਇੰਡੀਆ ਇੰਟਰ ਕਾਲਜ ਸੀਨੀਅਰ ਨੈਸ਼ਨਲ ਪੰਜਾਬ ਸਟੇਟ ਵਿੱਚ ਮੈਡਲ ਪ੍ਰਾਪਤ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਹੋਇਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਤੁਹਾਡੀ ਮਦਦ ਲਈ ਹਮੇਸ਼ਾਂ ਤਤਪਰ ਹੈ।ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਕਿਹਾ ਕਿ ਉਹ ਖੇਡਾਂ ਵਿੱਚ ਪੂਰੀ ਲਗਨ ਅਤੇ ਮਿਹਨਤ ਨਾਲ ਖੇਡਣ, ਤਾਂ ਜੋ ਉਹ ਓਲੰਪਿਕ ਪੱਧਰ ਤੱਕ ਪਹੁੰਚ ਸਕਣ।ਉਨਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤੁਸੀਂ ਭਵਿੱਖ ਵਿੱਚ ਹੋਰ ਵੀ ਤਰੱਕੀ ਕਰੋਗੇ।ਉਨਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਖਿਡਾਰੀ ਮਾਨਸਿਕ ਅਤੇ ਸ਼ਰੀਰਕ ਤੌਰ ‘ਤੇ ਜਿਆਦਾ ਸਵੱਸਥ ਰਹਿੰਦਾ ਹੈ।ਉਨਾਂ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚਾਈਨਾ ਡੋਰ ਤੋਂ ਦੂਰ ਰਹਿਣ ਅਤੇ ਹੋਰ ਲੋਕਾਂ ਨੂੰ ਵੀ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ।
ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਦੇ ਕੋਚ ਬਲਦੇਵ ਰਾਜ ਦੇਵ ਨੇ ਦੱਸਿਆ ਕਿ ਉਹ ਇਹ ਉਪਰਾਲਾ 10 ਸਾਲਾਂ ਤੋਂ ਲਗਾਤਾਰ ਕਰ ਰਹੇ ਹਨ।ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਹਨ ਤੇ ਵੱਖ-ਵੱਖ ਖੇਡਾਂ ਦੇ ਕੰਪੀਟੀਸ਼ਨ ਵੀ ਕਲੱਬ ਵਲੋਂ ਕਰਾਏ ਜਾਂਦੇ ਹਨ ਅਤੇ ਸਮੇਂ ਸਮੇਂ ‘ਤੇ ਸੈਮੀਨਾਰ ਵੀ ਲਗਾਏ ਜਾਂਦੇ ਹਨ।ਜਿਥੇ ਖਿਡਾਰੀਆਂ ਨੂੰ ‘ਜਲ ਬਚਾਓ ਰੁੱਖ ਲਗਾਓ, ਸਾਫ ਸਫਾਈ ਦਾ ਧਿਆਨ ਰੱਖੋ’ ‘ਚਾਈਨਾ ਡੋਰ ਤੋਂ ਦੂਰ ਰਹੋ’ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੌਕੇ ਨੈਸ਼ਨਲ ਪਲੇਅਰ ਪਲਵਿੰਦਰ ਕੌਰ, ਨੈਸ਼ਨਲ ਖਿਡਾਰਨ ਨੈਨਾ ਸ਼ਰਮਾ, ਭਾਵਨਾ ਨੈਸ਼ਨਲ ਖਿਡਾਰਨ ਗੁਰਲੀਨ ਕੌਰ, ਖੁਸ਼ੀ ਜੇਤਲੀ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …