ਅੰਮ੍ਰਿਤਸਰ, 1 ਜਨਵਰੀ 2025 (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਪਾਵਨ ਹਵਨ ਯੱਗ ਦੇ ਆਯੋਜਨ ਨਾਲ ਸਾਲ 2025 ਦਾ ਸਵਾਗਤ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਟੀਚਿੰਗ ਤੇ ਨਾਨ ਟੀਚਿੰਗ ਵਰਗ ਵਲੋਂ ਹਵਨ ਦੀ ਪਵਿੱਤਰ ਅਗਨੀ ‘ਚ ਵੈਦਿਕ ਮੰਗਲਉਚਾਰਣ ਨਾਲ ਆਹੂਤੀਆਂ ਅਰਪਿਤ ਕੀਤੀਆਂ ਅਤੇ ਪਰਮ ਪਿਤਾ ਪਰਮੇਸ਼ਵਰ ਦੀ ਮੰਗਲ ਕਾਮਨਾ ਕੀਤੀ ਗਈ।ਇਸ ਅਵਸਰ ਪਰ ਵੈਦਿਕ ਭਜਨਾਂ ਦਾ ਗਾਇਨ ਵੀ ਕੀਤਾ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਹਾਜ਼ਰੀਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਈਸ਼ਵਰ ਸਰਬ ਸ਼ਕਤੀਵਾਨ ਹੈ।ਉਸ ਦੀ ਇੱਛਾ ਦੇ ਖਿਲ਼ਾਫ ਸੰਸਾਰ ‘ਚ ਕੋਈ ਕਾਰਜ਼ ਸੰਭਵ ਨਹੀਂ।ਉਸ ਦੀ ਕਿਰਪਾ ਨਾਲ ਅਸੰਭਵ ਵੀ ਸੰਭਵ ਹੋ ਜਾਂਦਾ ਹੈ।ਉਸੇ ਸਰਵਵਿਆਪਕ ਈਸ਼ਵਰ ਦੀ ਭਗਤੀ ਮਹਾਰਿਸ਼ੀ ਦਯਾਨੰਦ ਸਰਸਵਤੀ ਨੇ ਕੀਤੀ ਸੀ ਅਤੇ ਇਸ ਜਗਤ ਦੇ ਕਲਿਆਣ ਲਈ ਵੈਦਿਕ ਹਵਨ ਦਾ ਪ੍ਰਚਾਰ-ਪ੍ਰਸਾਰ ਕੀਤਾ ਸੀ।ਉਸੇ ਮਹਾਪੁਰਸ਼ ਦੇ ਪੂਰਨਿਆਂ ‘ਤੇ ਚੱਲਦੇ ਹੋਏ ਅਸੀਂ ਸਦਾ ਕਲਿਆਣ ਨੂੰ ਹੀ ਆਪਣਾ ਨਿਸ਼ਾਨਾ ਮੰਨਦੇ ਹਾਂ।ਇਸ ਲਈ ਅੱਜ ਨਵੇਂ ਸਾਲ ਦੀ ਸ਼ੁਰੂਆਤ ਹਵਨ ਯੱਗ ਨਾਲ ਕਰਕੇ ਅਸੀਂ ਈਸ਼ਵਰ ਨੂੰ ਪ੍ਰਾਰਥਨਾ ਕਰਦੇ ਹਨ ਕਿ ਸਾਲ 2025 ਸਭ ਦੇ ਜੀਵਨ ‘ਚ ਨਵੀਂ ਉਮੰਗ ਅਤੇ ਹਰ ਵਿਅਕਤੀ ਵਿੱਚ ਨਵੇਂ ਜੀਵਨ ਦਾ ਸੰਚਾਰ ਹੋਵੇ।ਸਾਰੀ ਦੁਨੀਆਂ ਦੇ ਪ੍ਰਾਣੀਆਂ ਲਈ ਇਹ ਸਾਲ ਲਾਭਕਾਰੀ, ਮੰਗਲਕਾਰੀ ਅਤੇ ਸ਼ੁਭ ਹੋਵੇ।ਸਭ ਤਰੱਕੀ ਕਰਨ ਅਤੇ ਤੰਦਰੁਸਤ ਤੇ ਖੁਸ਼ਹਾਲ ਰਹਿਣ।ਸਾਡਾ ਦੇਸ਼, ਸਾਡਾ ਰਾਜ ਅਤੇ ਸਾਡੇ ਸਕੂਲ ਦਾ ਪਰਿਵਾਰ ਨਵੇਂ ਸਾਲ ‘ਚ ਦਿਨ ਦੋਗੁਨੀ ਤੇ ਰਾਤ ਚੌਗੁਣੀ ਤਰੱਕੀ ਕਰੇ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …