ਪਠਾਨਕੋਟ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਪੰਜ ਉਮੀਦਵਾਰ ਚੁਣੇ ਗਏ ਸਨ ਅਤੇ ਬਾਅਦ ਵਿੱਚ ਭਾਜਪਾ ਦੀ ਜੇਤੂ ਉਮੀਦਵਾਰ ਵਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਸੀ।ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੋਜ਼ੂਦਗੀ ਵਿੱਚ ਜੇਤੂ ਨਗਰ ਕੌਂਸਲਰਾਂ ਨੂੰ ਸੂੰਹ ਚੁੱਕਾਈ ਗਈ ਅਤੇ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਬੱਬਲੀ ਕੁਮਾਰ ਬੱਬੀ ਨੂੰ ਸਾਰੇ ਜੇਤੂ ਉਮੀਦਵਾਰਾਂ ਵਲੋਂ ਸਹਿਮਤੀ ਨਾਲ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦਾ ਪ੍ਰਧਾਨ ਚੁਣਿਆ ਗਿਆ ਹੈ।ਜੇਤੂ ਉਮੀਦਵਾਰ ਮਾਇਆ ਦੇਵੀ ਅਤੇ ਮੁਨੀਸ਼ਾ ਮਹਾਜਨ ਨੂੰ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਲਈ ਉਪ ਪ੍ਰਧਾਨ ਦੇ ਅਹੁੱਦੇ ਲਈ ਚੋਣ ਕੀਤੀ ਗਈ ਹੈ।ਇਹ ਐਲਾਨ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਨਰੋਟ ਜੈਮਲ ਸਿੰਘ ਵਿਖੇ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਲਈ ਨਵਨਿਯੁੱਕਤ ਪ੍ਰਧਾਨ ਦੇ ਸੁੰਹ ਚੁੱਕਣ ਮਗਰੋਂ ਕੀਤਾ।ਨਰੇਸ਼ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ ਪਠਾਨਕੋਟ, ਸਾਹਿਬ ਸਿੰਘ ਸਾਬਾ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਠਾਕੁਰ ਭੁਪਿੰਦਰ ਸਿੰਘ ਮੁੰਨਾ ਅਤੇ ਹੋਰ ਪਾਰਟੀ ਅਹੁੱਦੇਦਾਰ ਵੀ ਇਸ ਸਮੇਂ ਹਾਜ਼ਰ ਸਨ।ਜਿਕਰਯੋਗ ਹੈ ਕਿ ਪ੍ਰਧਾਨ ਅਹੁਦੇ ਦੀ ਚੋਣ ਤੋਂ ਬਾਅਦ ਅਰਸਦੀਪ ਸਿੰਘ ਲੁਬਾਣਾ ਐਸ.ਡੀ.ਐਮ ਪਠਾਨਕੋਟ ਵਲੋਂ ਸਹੁੰ ਪੜੀ ਗਈ ਅਤੇ ਬਾਕੀ ਜੇਤੂ ਕੌਸਲਰਾਂ ਵੱਲੋਂ ਸੁੰਹ ਚੁੱਕੀ ਗਈ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਅੰਦਰ ਵਿਕਾਸ ਕਾਰਜ਼ਾਂ ਦੀਆਂ ਵੱਡੀਆਂ ਇਤਹਾਸਿਕ ਪੁਲਾਘਾਂ ਪੁੱਟੀਆਂ ਹਨ।ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਨਰੋਟ ਜੈਮਲ ਸਿੰਘ ਦੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਵਧੀਆ ਸੀਵਰੇਜ਼ ਵਿਵਸਥਾ ਦੇਣ ਦੇ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ, ਪੀਣ ਵਾਲੇ ਸਾਫ ਪਾਣੀ ਦੇ ਲਈ ਵਾਟਰ ਸਪਲਾਈ ਅਤੇ ਪਾਈਪ ਲਾਈਨ ਆਦਿ ਤੋਹਫੇ ਦਿੱਤੇ ਹਨ।ਉਨ੍ਹਾਂ ਕਿਹਾ ਕਿ ਨਰੋਟ ਜੈਮਲ ਸਿੰਘ ਅੰਦਰ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਦੀ ਨਗਰ ਪੰਚਾਇਤ ਬਣੀ ਹੈ।ਉਨ੍ਹਾਂ ਕਿਹਾ ਕਿ ਉਹ ਦਿਲ ਦੀਆਂ ਗਹਿਰਾਈਆਂ ਤੋਂ ਨਰੋਟ ਜੈਮਲ ਸਿੰਘ ਦੇ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕਰਦੇ ਹਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …