Saturday, February 15, 2025

ਸਕਿਊਰਟੀ ਗਾਰਡ ਦੀ ਭਰਤੀ ਲਈ ਲਗਾਏ ਜਾ ਰਹੇ ਹਨ ਪਲੇਸਮੈਂਟ ਕੈਂਪ – ਜਿਲ੍ਹਾ ਰੋਜ਼ਗਾਰ ਅਫਸਰ

ਪਠਾਨਕੋਟ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ ਤੇਜਵਿੰਦਰ ਸਿੰਘ ਨੇ ਦੱਸਿਆ ਕਿ ਰਕਸ਼ਾ ਸਕਿਉਰਟੀ ਕੰਪਨੀ ਬੰਗਲੋਰ ਵਲੋਂ ਜਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਬਲਾਕ ਪੱਧਰ ‘ਤੇ ਸਕਿਊਰਟੀ ਗਾਰਡ ਦੀ ਭਰਤੀ ਕਰਨ ਲਈ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਜਿਲ੍ਹਾ ਪਠਾਨਕੋਟ ਵਿੱਚ ਬਲਾਕ ਪੱਧਰ ‘ਤੇ ਸਕਿਊਰਟੀ ਗਾਰਡ ਦੀ ਭਰਤੀ ਲਈ ਪਲੇਸਮੈਂਟ ਕੈਂਪ ਤਹਿਤ ਬਲਾਕ ਧਾਰਕਲਾਂ ਵਿਖੇ 16.01.2025, ਨਰੋਟ ਜੈਮਲ ਸਿੰਘ 20.01.2025, ਅਤੇ ਬਮਿਆਲ ਬਲਾਕ ਵਿਖੇ 23.01.2025 ਨੂੰ ਪਲੇਸਮੈਂਟ ਕੈਂਪ ਲਗਣਗੇ।ਜਿਸ ਵਿੱਚ ਨੋਜਵਾਨ ਮੁੰਡੇ ਤੇ ਕੁੜੀਆਂ ਜਿਹਨਾਂ ਦੀ ਵਿਦਿਅਕ ਯੋਗਤਾ ਦਸਵੀਂ ਪਾਸ ਅਤੇ ਉਮਰ ਹੱਦ 20 ਤੋਂ 35 ਸਾਲ ਤੱਕ ਅਤੇ ਸਰੀਰਕ ਲੰਬਾਈ 167 ਸੈ: ਮੀਟਰ ਮੁੰਡਿਆਂ ਲਈ, 153 ਸੈ:ਮੀਟਰ ਕੁੜੀਆਂ ਲਈ ਲਾਜ਼ਮੀ ਹੋਣੀ ਚਾਹੀਦੀ ਹੈ।ਰਕਸ਼ਾ ਸਕਿਉਰਟੀ ਕੰਪਨੀ ਵਲੋਂ ਪ੍ਰਾਰਥੀਆਂ ਦੀ ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟੇਰਨਿੰਗ ਦਿੱਤੀ ਜਾਵੇਗੀ।ਚਾਹਵਾਨ ਉਮੀਦਵਾਰ ਸਵੇਰੇ 10.00 ਵਜੇ ਦਿੱਤੇ ਹੋਏ ਸਥਾਨਾਂ ‘ਤੇ ਅਪਣੀ ਯੋਗਤਾ ਦੇ ਦਸਤਾਵੇਜ ਅਤੇ ਬਾਇਓਡਾਟਾ ਦੀ ਕਾਪੀ ਲੈ ਕੇ ਪਹੁੰਚਣ।ਵਧੇਰੇ ਜਾਣਕਾਰੀ ਲਈ 7009812984 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …