Saturday, February 15, 2025

ਪ੍ਰੀਤਪਾਲ ਰੁਪਾਣਾ ਵਲੋਂ ਨਿਰਦੇਸ਼ਿਤ ਨਾਟਕ ‘ਚੂਹੇਦਾਨੀ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 15 ਜਨਵਰੀ (ਦੀਪ ਦਵਿੰਦਰ ਸਿੰਘ) – ਏਸ਼ੀਆ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਦਿੱਲੀ ਦੇ ਸਹਿਯੋਗ ਨਾਲ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਲਗਾਤਾਰ ਇੱਕ ਮਹੀਨਾ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਦੌਰਾਨ ਤਿਆਰ ਕੀਤੇ ਨਾਟਕ ਦੇ ਪਹਿਲੇ ਦਿਨ ਅਗਾਥਾ ਕ੍ਰਿਸਟੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਵਲੋਂ ਹਿੰਦੀ ਰੁਪਾਂਤਰਨ ’ਤੇ ਨਿਰਦੇਸ਼ਤ ਕੀਤਾ ਨਾਟਕ ‘ਚੂਹੇਦਾਨੀ’ (ਦਾ ਮਾਊਸ ਟ੍ਰੈਪ) ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਚੂਹੇਦਾਨੀ (ਦਾ ਮਾਊਸ ਟੈ੍ਰਪ) ਅਗਾਥਾ ਕ੍ਰਿਸਟੀ ਦਾ ਪ੍ਰਸਿੱਧ ਅੰਗ੍ਰੇਜ਼ੀ ਨਾਟਕ ਹੈ।ਜਿਸ ਦੇ 1953 ਤੋਂ ਲੈ ਕੇ 2019 ਤੱਕ 25800 ਤੋਂ ਵੱਧ ਪ੍ਰਦਰਸ਼ਨ ਹੋ ਚੁੱਕੇ ਹਨ।ਨਾਟਕ ਇੱਕ ਮਰਡਰ ਮਿਸਟਰੀ ਹੈ।ਜਿਸ ਦੇ ਅੰਤ ਵਿੱਚ ਭੇਤ ਖੁੱਲਦਾ ਹੈ।ਨਾਟਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਖੇਡੇ ਜਾਣ ਵਾਲਾ ਨਾਟਕ ਹੈ।
ਇਸ ਨਾਟਕ ਵਿੱਚ ਸੂਰਜ ਸਿੰਘ, ਸਿੱਦਕ ਗਿੱਲ, ਵਿਪੁਲ ਕੁਮਾਰ, ਸ਼ਿਵਮ ਸਿੰਗਲਾ, ਰਮਨਦੀਪ ਕੌਰ, ਸਾਕਸ਼ੀ ਰਾਠੌਰ, ਅਭੀਸ਼ੇਕ ਐਰੀ, ਲਵਪ੍ਰੀਤ, ਸ਼ਿਵਮ, ਸਤਬੀਰ ਸਿੰਘ, ਸਰਤਾਜ ਸਿੰਘ ਆਦਿ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਪੇਸ਼ ਕੀਤੀ।ਰੋਸ਼ਨੀ ਪ੍ਰਭਾਵ ਸੰਜੇ ਕੁਮਾਰ ਅਤੇ ਨਾਟਕ ਦਾ ਮਿਊਜ਼ਿਕ ਆਕਾਸ਼ਦੀਪ ਨੇ ਦਿੱਤਾ।
ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਅਦਾਕਾਰ ਸਾਹਿਬ ਸਿੰਘ, ਮੈਡਮ ਰੋਜ਼ੀ, ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਸੁਦਰਸ਼ਨ ਕਪੂਰ, ਗਾਇਕ ਹਰਿੰਦਰ ਸੋਹਲ, ਅਦਾਕਾਰ ਗੁਰਤੇਜ ਮਾਨ, ਵਿਪਨ ਧਵਨ, ਗੁਰਮੇਲ ਸ਼ਾਮ ਨਗਰ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …