ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਪਿੱਛਲੇ 22 ਸਾਲਾਂ ਤੋਂ ਪਿੰਗਲਵਾੜਾ ਸੰਗਰੂਰ ਬ੍ਰਾਂਚ ਦੀ ਤਰੱਕੀ `ਚ ਲੱਗੇ ਮਾਸਟਰ ਸਤਪਾਲ ਸ਼ਰਮਾ ਦਾ ਛੋਟਾ ਸਪੁੱਤਰ ਮਨਦੀਪ ਕੁਮਾਰ ਬਿਮਾਰੀ ਨਾਲ ਜੂਝਦੇ ਹੋਏ ਡੀ.ਐਮ.ਸੀ ਲੁਧਿਆਣਾ ਵਿਖੇ ਸਰੀਰ ਤਿਆਗ ਗਿਆ।ਸ਼ਰਮਾ ਪਰਿਵਾਰ ਅਤੇ ਪਿੰਗਲਵਾੜਾ ਨਾਲ ਜੁੜੀ ਸੰਗਤ ਲਈ ਇਹ ਅਕਹਿ ਸਦਮਾ ਹੈ।ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ. ਬੀਬੀ ਇੰਦਰਜੀਤ ਕੌਰ, ਪਰਮਿੰਦਰ ਸਿੰਘ ਭੱਟੀ, ਰਾਜਬੀਰ ਸਿੰਘ ਅੰਮ੍ਰਿਤਸਰ, ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਸੰਗਰੂਰ ਸ਼ਾਖਾ ਦੇ ਨਾਲ ਸੁਰਿੰਦਰ ਪਾਲ ਸਿੰਘ ਸਿਦਕੀ ਪੀ.ਆਰ.ਓ, ਜਰਨੈਲ ਸਿੰਘ, ਡਾ. ਗੁਰਮੇਲ ਸਿੰਘ ਸਿੱਧੂ, ਰਵਨੀਤ ਕੌਰ ਪਿੰਕੀ, ਡਾ. ਉਪਾਸਨਾ, ਗੁਰਮੇਲ ਸਿੰਘ, ਰਜਨੀ ਬਾਲਾ ਆਦਿ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਮਾਸਟਰ ਸਤਪਾਲ ਸ਼ਰਮਾ ਅਨੁਸਾਰ ਮਨਦੀਪ ਕੁਮਾਰ ਨਮਿਤ ਸ਼੍ਰੀ ਗਰੁੜ ਪੁਰਾਣ ਦੀ ਕਥਾ ਅਤੇ ਅੰਤਿਮ ਅਰਦਾਸ 28 ਜਨਵਰੀ ਦਿਨ ਮੰਗਲਵਾਰ ਬਾਅਦ ਦੁਪਹਿਰ 12.00 ਤੋਂ 1.00 ਵਜੇ ਤੱਕ ਪਿੰਡ ਈਲਵਾਲ ਵਿਖੇ ਹੋਵੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …