Monday, February 24, 2025
Breaking News

ਕੈਮਿਸਟ ਐਸੋਸੀਏਸ਼ਨ ਭੀਖੀ ਵਲੋਂ ਖੂਨਦਾਨ ਕੈਂਪ ‘ਚ ਇਕੱਤਰ ਕੀਤਾ 31 ਯੁਨਿਟ ਖੂਨ

ਭੀਖੀ, 24 ਜਨਵਰੀ (ਕਮਲ ਜ਼ਿੰਦਲ) – ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੀ 50ਵੀਂ ਵਰ੍ਹੇਗੰਢ ਅਤੇ ਸੰਸਥਾ ਦੇ ਪ੍ਰਧਾਨ ਜੇ.ਐਸ ਸ਼ਿੰਦੇ ਦੇ 75ਵੇਂ ਜਨਮ ਦਿਨ ‘ਤੇ ਕੈਮਿਸਟ ਐਸੋਸੀਏਸ਼ਨ ਭੀਖੀ ਵਲੋਂ ਸਥਾਨਕ ਡੇਰਾ ਬਾਬਾ ਗੁੱਦੜ ਸ਼ਾਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਹਰ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।ਕੈਂਪ ਦੌਰਾਨ ਪੰਜਾਬ ਬਲੱਡ ਸੈਂਟਰ ਬਠਿੰਡਾ ਦੀ ਟੀਮ ਵਲੋਂ 31 ਯੂਨਿਟ ਖੂਨ ਇਕੱੱਤਰ ਕੀਤਾ ਗਿਆ।ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਸਰਟੀਫਿਕੇਟ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਬਾਬਾ ਬਾਲਕ ਦਾਸ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ, ਸਟੇਟ ਐਵਾਰਡ ਮਾ. ਵਰਿੰਦਰ ਸੋਨੀ, ਕੋਂਸਲਰ ਰਾਮ ਸਿੰਘ ਚਹਿਲ, ਕੋਂਸਲਰ ਬਾਬਾ ਸੁਖਰਾਜ ਦਾਸ, ਬਲਵਿੰਦਰ ਸ਼ਰਮਾ, ਆਸ਼ੂ ਅਸਪਾਲ, ਰਾਜ ਕੁਮਾਰ ਰਾਜੂ, ਸੁਰੇਸ਼ ਕੁਮਾਰ ਸ਼ਸ਼ੀ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਡਾ. ਰਣਜੀਤ ਸਿੰਘ ਕੱਪੀ, ਅਰੁਣ ਕੁਮਾਰ, ਗੋਰਾ ਲਾਲ, ਰਣਬੀਰ ਸਿੰਘ, ਦਰਸ਼ਨ ਸਿੰਘ ਹੀਰੋਂ ਕਲਾਂ, ਅਮਨ ਸ਼ਰਮਾ, ਜਗਸੀਰ ਸਿੰਘ, ਯਾਦਵਿੰਦਰ ਸਿੰਘ ਕਾਲਾ ਵੀ ਹਾਜ਼ਰ ਸਨ।

Check Also

ਪ੍ਰੋ. (ਡਾ.) ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਧੂ ਚਾਰਜ਼ ਦੇਣ ‘ਤੇ ਵਧਾਈ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. …