Monday, February 24, 2025
Breaking News

ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਭਾਰਤੀ ਹਵਾਈ ਫੌਜ ਵਲੋਂ ਅਗਨੀਵੀਰ ਵਾਯੂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜੋ ਵੈਬਸਾਈਟ (<https://agnipathvayu.cdac.in>) ਪੋਰਟਲ ‘ਤੇ ਅੱਪਲੋਡ ਕਰ ਦਿੱਤਾ ਗਿਆ ਹੈ।ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਅੰਮ੍ਰਿਤਸਰ ਮੁਕੇਸ਼ ਸਾਰੰਗਲ ਨੇ ਦੱਸਿਆ ਕਿ ਅਗਨੀਵੀਰ ਵਾਯੂ ਦੀ ਆਸਾਮੀ ਲਈ ਦੋਵੇਂ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ।ਇਸ ਆਸਾਮੀ ਲਈ ਅਪਲਾਈ ਕਰਨ ਲਈ ਯੋਗਤਾ ਬਾਰ੍ਹਵੀ (ਮੈਥ, ਫਿਜ਼ਿਕਸ ਅਤੇ ਅੰਗਰੇਜ਼ੀ) ਵਿਸ਼ਿਆਂ ਨਾਲ ਘੱਟੋ ਘੱਟ 50 ਫੀਸਦੀ ਅੰਕ ਜਾਂ ਫਿਰ ਪ੍ਰਾਰਥੀ ਵਲੋਂ 3 ਸਾਲ ਦਾ ਡਿਪਲੋਮਾ ਇੰਜੀਨੀਅਰਿੰਗ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋਮੋਬਾਇਲ, ਕੰਪਿਊਟਰ ਸਾਇੰਸ, ਇੰਸਟਰੁਮੈਂਟੇਸ਼ਨ ਟੈਕਨੌਲੋਜੀ, ਇਨਫਰਮੇਸ਼ਨ ਟੈਕਨੌਲੋਜੀ) ਅਤੇ 50 ਫੀਸਦੀ ਅੰਕ ਅੰਗਰੇਜ਼ੀ ਵਿਸ਼ੇ ਵਿੱਚ ਹੋਣੇ ਲਾਜ਼ਮੀ ਹਨ।ਅਗਨੀਵੀਰ ਵਾਯੂ ਦੀ ਆਸਾਮੀ ਲਈ ਉਮਰ ਹੱਦ 1 ਜਨਵਰੀ 2005 ਤੋਂ 1 ਜੁਲਾਈ 2008 ਵਿਚਕਾਰ ਹੋਣੀ ਚਾਹੀਦੀ ਹੈ ਅਤੇ ਲੰਬਾਈ ਘੱਟੋ-ਘੱਟ 152 ਸੈਂਟੀਮੀਟਰ ਹੋਣੀ ਚਾਹੀਦੀ ਹੈ।ਪ੍ਰਾਰਥੀ ਮਿਤੀ 7 ਜਨਵਰੀ 2025 ਤੋਂ ਇੰਡੀਅਨ ਏਅਰਫੋਰਸ ਦੀ ਵੈਬਸਾਈਟ (<https://agnipathvayu.cdac.in>) ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ 27 ਜਨਵਰੀ 2025 ਹੈ।ਉਨਾਂ ਦੱਸਿਆ ਕਿ ਅਗਨੀਵੀਰ ਵਾਯੂ ਆਸਾਮੀ ਦੀ ਭਰਤੀ ਦਾ ਪੇਪਰ ਮਿਤੀ 22 ਮਾਰਚ 2025 ਤੋਂ ਸ਼ੁਰੂ ਹੋਵੇਗਾ।ਪ੍ਰਾਰਥੀ ਵਲੋਂ ਵੈਬਸਾਈਟ ‘ਤੇ ਸਫਲਤਾਪੂਰਵਕ ਅਪਲਾਈ ਕਰਨ ਤੋਂ ਬਾਅਦ ਆਨਲਾਈਨ ਐਡਮਿਟ ਕਾਰਡ ਜਾਰੀ ਕੀਤਾ ਜਾਵੇਗਾ।ਐਡਮਿਟ ਕਾਰਡ ਵਿੱਚ ਪੇਪਰ ਦੀ ਤਾਰੀਖ, ਸਮਾਂ ਅਤੇ ਸਥਾਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇੰਡੀਅਨ ਏਅਰਫੋਰਸ ਦੀ ਵੈਬਸਾਈਟ (<https://agnipathvayu.cdac.in>)
‘ਤੇ ਨੋਟੀਫਿਕੇਸ਼ਨ ਚੈਕ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਅੰਮ੍ਰਿਤਸਰ ਦੇ ਹੈਲਪਲਾਈਨ ਨੰਬਰ 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪ੍ਰੋ. (ਡਾ.) ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਧੂ ਚਾਰਜ਼ ਦੇਣ ‘ਤੇ ਵਧਾਈ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. …