ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ‘ਚ ਇਹ ਲੈਕਚਰ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਈਕੋ ਵਲੋਂ ਡਾ. ਸੁਨੇਹ ਸਿੰਗਲ (ਐਮ.ਡੀ ਨਿਊਰੋਸਾਈਕੈਟਰਿਸਟ) ਦੁਆਰਾ ਦਿੱਤਾ ਗਿਆ।
ਡਾ: ਸਿੰਗਲ ਦੁਆਰਾ ਮੋਬਾਇਲ ਫੋਨ ਦੀ ਸੁਚੱਜੇ ਢੰਗ ਨਾਲ ਲੋੜੀਂਦੀ ਵਰਤੋ ਕਰਨ ਤੇ ਲੋੜ ਤੋਂ ਵਧੇਰੇ ਮੋਬਾਇਲ ਦੀ ਵਰਤੋਂ ਨਾ ਕਰਨ ਸਬੰਧੀ ਲੈਕਚਰ ਦਿੱਤਾ ਗਿਆ।ਉਨ੍ਹਾਂ ਕਿਹਾ ਕੀ ਮੋਬਾਇਲ ਅੱਜ ਸਾਡੇ ਲਈ ਬਹੁਤ ਲਾਹੇਵੰਦ ਹੈ। ਪਰ ਕਿਸੇ ਵੀ ਚੀਜ਼ ਦੀ ਵਰਤੋਂ ਜਦੋਂ ਅਸੀਂ ਲੋੜੋਂ ਵੱਧ ਕਰਦੇ ਹਾਂ ਤਾਂ ਉਹ ਨੁਕਸਾਨਦੇਹ ਹੋ ਜਾਂਦੀ ਹੈ।
ਪ੍ਰਿੰ: ਨਾਗਪਾਲ ਨੇ ਸੰਬੋਧਨ ਕਰਦਿਆਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਬਹੁਤ ਹੀ ਲਾਭਕਾਰੀ ਜਾਣਕਾਰੀ ਦਿੱਤੀ ਹੈ, ਕਿਉਂਕਿ ਵਿਦਿਆਰਥੀ ਜੀਵਨ ’ਚ ਮੋਬਾਇਲ ਦੀ ਵਰਤੋਂ ਦਿਨ ਪ੍ਰਤੀ ਦਿਨ ਵਧ ਰਹੀ ਹੈ।
ਇਸ ਮੌਕੇ ਕਲੱਬ ਦੇ ਮੈਂਬਰ ਚਾਰਟਰ ਰੈਜੀਡੈਂਟ ਆਫ਼ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਈਕੋ ਰੋਟੇਰੀਅਨ ਐਸ.ਐਸ ਬੱਤਰਾ, ਪ੍ਰੈਜੀਡੈਂਟ ਰੋਟੇਰੀਅਨ ਹਰਪਾਲ ਸਿੰਘ ਨਿੱਝਰ, ਸੈਕਟਰੀ ਰੋਟੇਰੀਅਨ ਹਰਬੀਰ ਸਿੰਘ, ਰੋਟੇਰੀਅਨ ਸੰਜੇ ਮਹਿਰਾ, ਜਸਪਾਲ ਸਿੰਘ ਪਾਲੀ ਅਤੇ ਹੋਰ ਕਲੱਬ ਦੇ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵੂਮੈਨ ਵਿਖੇ ਕੌਮਾਂਤਰੀ ਮਹਿਲਾ ਦਿਵਸ ’ਤੇ ਪੁੱਜੇ ਮੁੱਖ ਮੰਤਰੀ ਮਾਨ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – 133 ਸਾਲਾਂ ਤੋਂ ਪੂਰਵਜ੍ਹਾਂ ਦੇ ਸੁਪਨਿਆਂ ਨੂੰ ਸਕਾਰ …