ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ‘149ਵਾਂ ਸੰਗੀਤ ਸੰਮੇਲਨ-2024’ ’ਚ ਕਲਾਸੀਕਲ ਵੋਕਲ ਅਤੇ ਤੰਤੀ ਸਾਜ਼ ਕੈਟਾਗਰੀ ’ਚ ਮੁੱਖ ਸਟੇਜ਼ ’ਤੇ ਪੇਸ਼ਕਾਰੀ ਦਿੰਦਿਆਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਵਿਭਾਗ ਮੁੱਖੀ ਡਾ. ਆਤਮ ਸਿੰਘ ਰੰਧਾਵਾ ਦੀ ਮੌਜ਼ੂਦਗੀ ’ਚ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੁਖਮਨ ਸਿੰਘ ਅਤੇ ਗੁਰਅੰਮ੍ਰਿਤ ਸਿੰਘ ਨੇ 149ਵੇਂ ਸੰਗੀਤ ਸੰਮੇਲਨ ’ਚ ਕਲਾਸੀਕਲ ਵੋਕਲ ਅਤੇ ਤੰਤੀ ਸਾਜ਼ ਕੈਟਾਗਰੀ ਦੀ ਸ਼ਾਨਦਾਰੀ ਪੇਸ਼ਕਾਰੀ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਸਭ ਤੋਂ ਪੁਰਾਣਾ ਉਤਸਵ ਹੈ ਜੋ ਕਿ ਦੇਵੀ ਤਲਾਬ, ਜਲੰਧਰ ਵਿਖੇ ਸਲਾਨਾ ਰੂਪ ’ਚ ਮਨਾਇਆ ਜਾਂਦਾ ਹੈ।
ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀ ਸ਼ਾਸਤਰੀ ਸੰਗੀਤ ਦੇ ਖੇਤਰ ਦਾ ਸ਼ਾਨਦਾਰ ਭਵਿੱਖ ਹਨ।ਪ੍ਰਿੰ: ਡਾ. ਕਾਹਲੋਂ ਅਤੇ ਡਾ. ਰੰਧਾਵਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਸ਼ਾਸਤਰੀ ਸੰਗੀਤ ਦੇ ਖੇਤਰ ’ਚ ਹੋਰ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਸੁਰਜੀਤ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਰਾਹੁਲ ਗ੍ਰਿਥ, ਡਾ. ਅਮਨ ਕੌਰ, ਡਾ. ਸ਼ਿਵਾਨੀ ਨਾਰਦ, ਡਾ. ਮਨਦੀਪ ਸਿੰਘ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …