ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਬੋਟੈਨੀਕਲ ਦੇ ਐਮ.ਐਸ.ਸੀ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਗੁਜਰਾਤ ਵਿੱਚ ਹੋਏ ਨੈਸ਼ਨਲ ਬੋਟੈਨੀਕਲ ਫੈਸਟ 2025 ਵਿੱਚ ਹਿੱਸਾ ਲੈਣ ਲਈ ਸਟੈਚੂ ਆਫ਼ ਯੂਨਿਟੀ ਦਾ ਚਾਰ ਦਿਨਾਂ ਦੌਰਾ ਪੂਰਾ ਕੀਤਾ।ਇਹ ਦੌਰਾ ਵੈਲੀ ਆਫ਼ ਫਲਾਵਰਜ਼ ਸੋਸਾਇਟੀ ਗੁਜਰਾਤ ਦੁਆਰਾ ਐਮ.ਐਸ ਯੂਨੀਵਰਸਿਟੀ ਆਫ਼ ਬੜੌਦਾ ਦੇ ਬੋਟੈਨੀਕਲ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।ਇਸ ਸਮਾਗਮ ਦਾ ਉਦਘਾਟਨ ਡਾ. ਏ.ਏ ਮਾਓ, ਬੋਟੈਨੀਕਲ ਸਰਵੇ ਆਫ਼ ਇੰਡੀਆ ਕੋਲਕਾਤਾ ਦੇ ਡਾਇਰੈਕਟਰ ਦੁਆਰਾ ਕੀਤਾ ਗਿਆ ਸੀ।
ਵਾਈਸ-ਚਾਂਸਲਰ, ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ, ਵਿਦਿਆਰਥੀਆਂ ਨੇ ਪੰਜਾਬ ਰਾਜ ਦੀ ਨੁਮਾਇੰਦਗੀ ਕੀਤੀ ਅਤੇ ਕਈ ਸਮਾਗਮਾਂ ਅਤੇ ਮੁਕਾਬਲਿਆਂ ਵਿੱਚ ਆਪਣੀ ਛਾਪ ਛੱਡੀ।ਵਾਇਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਮੂਲੀਅਤ `ਤੇ ਵਧਾਈ ਦਿੱਤੀ ਅਤੇ ਬਨਸਪਤੀ ਸਿੱਖਿਆ ਅਤੇ ਖੋਜ਼ ਨੂੰ ਉਤਸ਼ਾਹਿਤ ਕਰਨ ਵਿੱਚ ਅਜਿਹੇ ਸਮਾਗਮਾਂ ਦੀ ਮਹੱਤਤਾ `ਤੇ ਜ਼ੋਰ ਦਿੱਤਾ।
ਨੈਸ਼ਨਲ ਬੋਟੈਨੀਕਲ ਫੈਸਟ 2025 ਦਾ ਮੌਕਾ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਗਿਆਨ ਸਾਂਝਾ ਕਰਨ, ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਬਨਸਪਤੀ ਜਗਤ ਦੇ ਅਜੂਬਿਆਂ ਦਾ ਜਸ਼ਨ ਮਨਾਉਣ ਲਈ ਮੌਕਾ ਪ੍ਰਦਾਨ ਕਰਦਾ ਹੈ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …