Saturday, November 15, 2025

ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਅਹੁੱਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ

ਅੰਮ੍ਰਿਤਸਰ, 10 ਫਰਵਰੀ (ਦੀਪ ਦਵਿੰਦਰ ਸਿੰਘ) – 1990 ਤੋਂ ਸਾਹਿਤਕ ਖ਼ੇਤਰ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਅਹੁੱਦੇਦਾਰਾਂ ਦੀ ਦੋ ਸਾਲਾਂ ਬਾਅਦ ਚੋਣ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਪਿੰਡ ਕੋਹਾਲੀ ਵਿਖੇ ਹੋਈ, ਜਿਸ ਵਿੱਚ ਆਬਜ਼ਰਵਰ ਦੇ ਫਰਜ਼ ਅਮਰੀਕਾ ਤੋਂ ਆਏ ਲੇਖਕ ਪ੍ਰਤਾਪ ਸਿੰਘ ਵਲੋਂ ਨਿਭਾਏ ਗਏ।ਸਰਬਸੰਮਤੀ ਨਾਲ ਹੋਈ ਚੋਣ ਵਿੱਚ ਧਰਵਿੰਦਰ ਸਿੰਘ ਔਲਖ ਲਗਾਤਾਰ 15ਵੀਂ ਵਾਰ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਚੁਣੇ ਗਏ। ਜਿਕਰਯੋਗ ਹੈ ਕਿ ਉਹ ਪਿੱਛਲੇ 28 ਸਾਲਾਂ ਤੋਂ ਇਸ ਸਭਾ ਦੀ ਪ੍ਰਧਾਨਗੀ ਦੇ ਫਰਜ਼ ਨਿਭਾਅ ਰਹੇ ਹਨ।ਪਹਿਲਾਂ ਵੀ ਇਸ ਸਭਾ ਦੇ ਜਨਰਲ ਸਕੱਤਰ ਰਹਿ ਚੁੱਕੇ ਪ੍ਰਿੰਸੀਪਲ ਗੁਰਬਾਜ਼ ਸਿੰਘ ਛੀਨਾ ਨੂੰ ਕੁਲਦੀਪ ਸਿੰਘ ਦਰਾਜ਼ਕੇ ਦੀ ਜਗ੍ਹਾ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ।ਸੀਨੀਅਰ ਮੀਤ ਪ੍ਰਧਾਨ ਸਤਨਾਮ ਔਲਖ, ਮੀਤ ਪ੍ਰਧਾਨ ਸੁਰਿੰਦਰ ਸਿੰਘ ਚੋਹਕਾ, ਯੁਧਬੀਰ ਸਿੰਘ ਔਲਖ ਤੇ ਕੁਲਦੀਪ ਸਿੰਘ ਦਰਾਜ਼ਕੇ, ਸਕੱਤਰ ਸਤਨਾਮ ਜੱਸੜ, ਪ੍ਰਗਟ ਸਿੰਘ ਔਲਖ ਤੇ ਡਾ. ਅਮਰਜੀਤ ਸਿੰਘ ਗਿੱਲ, ਪ੍ਰੈਸ ਸਕੱਤਰ ਸੁਖਵੰਤ ਚੇਤਨਪੁਰੀ ਤੇ ਜਗਰੂਪ ਸਿੰਘ ਐਮਾਂ, ਪ੍ਰਚਾਰ ਸਕੱਤਰ ਗੁਰਜਿੰਦਰ ਸਿੰਘ ਬਘਿਆੜੀ, ਮੁੱਖ ਸਲਾਹਕਾਰ ਐਸ.ਪਰਸ਼ੋਤਮ, ਸਲਾਹਕਾਰ ਕੁਲਵੰਤ ਸਿੰਘ ਕੰਤ, ਖਜ਼ਾਨਚੀ ਰਾਜ ਚੋਗਾਵਾਂ, ਬੁਲਾਰਾ ਬਲਦੇਵ ਸਿੰਘ ਕੰਬੋ ਦੇ ਨਾਲ ਗੁਰਪ੍ਰੀਤ ਸਿੰਘ ਕਦਗਿੱਲ, ਅਮਨ-ਰਣਜੀਤ, ਨਰਿੰਦਰ ਯਾਤਰੀ ਸਭਾ ਦੇ ਕਾਰਜ਼ਕਾਰਨੀ ਮੈਂਬਰ ਚੁਣੇ ਗਏ।ਨੌਜਵਾਨ ਪੀੜੀ ਤੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਕਿਤਾਬਾਂ ਤੇ ਸਾਹਿਤ ਨਾਲ ਜੋੜਨ ਲਈ ਸਕੂਲਾਂ ਵਿੱਚ ਪ੍ਰੋਗਰਾਮ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …