Saturday, April 5, 2025
Breaking News

ਡੀ.ਏ.ਵੀ ਪਬਲਿਕ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ

ਅੰਮ੍ਰਿਤਸਰ, 11 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਜਾਣ ਵਾਲੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਅਯੋਜਨ ਕੀਤਾ।ਗਿਆਰ੍ਹਵੀਂ ਜਮਾਤ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਊਰਵੀ ਆਡੀਟੋਰੀਅਮ ਵਿੱਚ ਜੋਸ਼ ਨਾਲ ਮਨਾਇਆ ਗਿਆ।ਇਹ ਸਮਾਗਮ ਬਾਰ੍ਹਵੀਂ ਜਮਾਤ ਦੇ ਜਾਣ ਵਾਲੇ ਵਿਦਿਆਰਥੀਆਂ ਦੇ ਬੈਚ ਲਈ ਯਾਦਾਂ, ਧੰਨਵਾਦ ਅਤੇ ਸ਼ੁੱਭ ਕਾਮਨਾਵਾਂ ਨਾਲ ਭਰਿਆ ਹੋਇਆ ਸੀ।ਸਮਾਗਮ ਜਸ਼ਨ ਭਰਪੂਰ ਸੀ, ਜਿਸ ਵਿੱਚ ਭਾਸ਼ਣ, ਨਾਚ ਅਤੇ ਖੇਡਾਂ ਸ਼ਾਮਲ ਸਨ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਉਪਰਾਲੇ ਵਿੱਚ ਉਤੱਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੁਆਰਾ ਭੇਜੀਆਂ ਗਈਆਂ ਸੁੱਭ-ਕਾਮਨਾਵਾਂ ਨੁੰ ਵਿਦਿਆਰਥੀਆਂ ਤੱਕ ਪਹੰੁਚਾਇਆ।ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸੰਸਥਾ ਵਿੱਚ ਆਪਣੇ ਸਮੇਂ ਨੂੰ ਯਾਦ ਕੀਤਾ ਅਤੇ ਆਪਣੇ ਬਿਤਾਏ ਹੋਏ ਸਮੇਂ ਦਾ ਸ਼ੁਕਰਾਨਾ ਕੀਤਾ।
ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਦਿੱਤੇ ਗਏ ਖਿਤਾਬਾਂ ਵਿੱਚ ਮਿ. ਡੀ.ਏ.ਵੀ (ਗੁਰੂਤਾ ਨੰਦਨ), ਮਿਸ. ਡੀ.ਏ.ਵੀ (ਮਨਹਰਲੀਨ ਕੌਰ) ਮਿਸ ਕਲਾਸਿਕ ਪਾਇ (ਅਦਿਤੀ), ਮਿਸ ਕਰਾਊਨਿੰਗ ਗਲੋਰੀ (ਜੈਸਮੀਨ), ਪੰਜਾਬੀ ਗਭੱਰੂ (ਜੈਸ਼ਿੰਦ), ਪੰਜਾਬੀ ਮੁਟਿਆਰ (ਜੈਸਿਕਾ), ਮਿ. ਡੈਬੋਨਾਇਰ (ਅਰਨਵ ਖੰਨਾ), ਮਿਸ ਗੌਰਜੀਅਸ (ਦਿਸ਼ਾ ਮਹਿਰਾ), ਮਿਸ. ਸਿੰਥੀਆ (ਪ੍ਰਿਸ਼ਾ), ਮਿ. ਚੈਰਿਸ਼ (ਆਦਿਤਯ), ਮਿ. ਸਾਈਂਸ਼ੀਆ (ਵਾਸੂ ਮਹਿਰਾ ਵਿਗਿਆਨ ਸਟ੍ਰੀਮ), ਮਿਸ ਸਾਈਂਸ਼ੀਆ (ਖੁਸ਼ੀ ਅਰੋੜਾ, ਵਿਗਿਆਨ ਸਟ੍ਰੀਮ), ਮਿ. ਇੰਜੀਨੀਅਸ (ਸਤਿਅਮ ਅਰੋੜਾ, ਕਾਮਰਸ ਸਟ੍ਰੀਮ), ਮਿਸ ਇੰਜੀਨੀਅਸ (ਕਾਇਨਾ ਸੇਠ, ਕਾਮਰਸ ਸਟ੍ਰੀਮ), ਮਿ. ਕੌਂਜੀਨਿਐਲਿਟੀ (ਵਾਸੂ ਮਹਿਰਾ, ਹਿਊਮੈਨਿਟੀਜ਼ ਸਟ੍ਰੀਮ), ਮਿਸ. ਕੌਂਜੀਨਿਐਲਿਟੀ (ਮੇਧਾ ਉਪਲ, ਹਿਊਮੈਨਿਟੀਜ਼ ਸਟ੍ਰੀਮ) ਬ੍ਰੇਵ ਹਾਰਟ (ਅਸ਼ੀਸ਼), ਰੈਜ਼ੀਲਿਐਂਟ ਰੋਜ਼ (ਜਪਨੂਰ ਕੌਰ) ।

Check Also

ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ

ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …