ਸੰਗਰੂਰ, 18 ਫਰਵਰੀ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਿਦਿਅਕ ਸੰਸਥਾ ਦੇ ਅਦਾਰੇ ਅਕਾਲ ਅਕੈਡਮੀ ਸੰਘਾ ਵਲੋਂ ਸਰਕਾਰੀ ਸਕੈਂਡਰੀ ਸਕੂਲ ਸੰਘਾ ਵਿਖੇ ‘ਨਸ਼ੇ ਵਿਰੁੱਧ ਜਾਗਰੂਕਤਾ ਕੈਂਪ’ ਪ੍ਰਿੰਸੀਪਲ ਮਨਦੀਪ ਕੌਰ ਦੀ ਰਹਿਨੁਮਈ ਹੇਠ ਲਗਾਇਆ ਗਿਆ।ਅਕਾਲ ਅਕੈਡਮੀ ਦੇ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਾਲ ਅਕਾਲ ਅਕੈਡਮੀ ਸੰਘਾ ਦੇ ਸਟਾਫ ਮੈਂਬਰ ਮੌਜ਼ੂਦ ਸਨ।ਅਧਿਆਪਕਾਂ ਨੇ ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਅਕਾਲ ਅਕੈਡਮੀ ਸੰਘਾ ਦੇ ਵਿਦਿਆਰਥੀਆਂ ਵਲੋਂ ਨਸ਼ੇ ਵਿੱਚ ਗਲਤਾਨ ਹੋ ਰਹੀ ਨੌਜਵਾਨੀ ਨੂੰ ਦਰਸਾਉਂਦਾ ਇੱਕ ਨੁਕੜ ਨਾਟਕ ਪੇਸ਼ ਕਰ ਕੇ ਨਸ਼ੇ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।ਕੈਂਪ ਵਿੱਚ ਕਲਗੀਧਰ ਟਰਸਟ ਬੜੂ ਸਾਹਿਬ ਵਲੋਂ ਨਸ਼ਿਆਂ ਖਿਲਾਫ ਵਿਅੰਗ ਕਰਦੀਆਂ ਲਘੂ ਫਿਲਮਾਂ ਅਤੇ ਨੁੱਕੜ ਨਾਟਕ ਖੇਡੇ ਗਏ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …