ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਪੱਤੀ ਸੁਨਾਮੀ ਦੇ ਅੰਬੇਦਕਰ ਨਗਰ ਦੇ ਵਸਨੀਕ ਗੁਰਪ੍ਰੀਤ ਸਿੰਘ (ਗੱਗੂ) ਦੇ ਹੋਣਹਾਰ ਮਾਸੂਮ ਬੇਟੇ ਨਵਜੋਤ
ਸਿੰਘ (ਜੈਜੀ) ਦਾ ਪਿੱਛਲੇ ਦਿਨੀ ਬਲੱਡ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਸਿਰਫ 13 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।ਇਸ ਸੋਗ ਦੀ ਘੜੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਜਪਾ ਦੇ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ, ਕਾਂਗਰਸ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਗੁਰਤੇਜ ਸਿੰਘ ਲੌਂਗੋਵਾਲ, ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ਼੍ਰੀਮਤੀ ਪਰਮਿੰਦਰ ਕੌਰ ਬਰਾੜ, ਆਪ ਸੀਨੀਅਰ ਆਗੂ ਬਲਵਿੰਦਰ ਸਿੰਘ ਢਿੱਲੋਂ, ਕੌਂਸਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ, ਕਮਲ ਸਿੰਘ ਬਰਾੜ, ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਵਾਲ, ਬਲਾਕ ਪ੍ਰਧਾਨ ਵਿੱਕੀ ਵਸ਼ਿਸ਼ਟ, ਸਮਾਜ ਸੇਵਕ ਅਸ਼ੋਕ ਕੁਮਾਰ ਬਬਲੀ, ਆਪ ਬੀ.ਸੀ.ਵਿੰਗ ਦੇ ਸੂਭਾ ਜੁਆਇੰਟ ਸਕੱਤਰ ਰਾਜ ਸਿੰਘ ਰਾਜੂ, ਬਲਕਾਰ ਸਿੰਘ ਸਿੱਧੂ, ਸੁਖਪਾਲ ਸਿੰਘ ਬਾਜਵਾ, ਮੁਖਤਿਆਰ ਸਿੰਘ ਰਾਓ, ਮਾਸਟਰ ਨਰਿੰਦਰ ਸੁਸ਼ਮਾ ਆਪ ਆਗੂ ਨੀਟੂ ਸ਼ਰਮਾ, ਜਥੇਦਾਰ ਸੁਰਜੀਤ ਸਿੰਘ ਦੁੱਲਟ, ਸਮਾਜ ਸੇਵਕ ਬੰਟੀ ਮਾਨ ਯਾਦਵਿੰਦਰ ਸਿੰਘ ਵਿੱਕੀ ਕੌਲੇਕਾ, ਕੌਂਸਲਰ ਜਸਪ੍ਰੀਤ ਕੌਰ, ਕੌਸਲਰ ਗੁਰਮੀਤ ਸਿੰਘ ਲੱਲੀ, ਸਿਸ਼ਨਪਾਲ ਗਰਗ, ਕੌਂਸਲਰ ਗੁਰਮੀਤ ਸਿੰਘ ਫੌਜੀ, ਕੌਂਸਲਰ ਸ੍ਰੀਮਤੀ ਸੁਸ਼ਮਾ ਰਾਣੀ, ਕੌਂਸਲਰ ਸ੍ਰੀਮਤੀ ਰੀਨਾ ਰਾਣੀ, ਪ੍ਰੀਤਮ ਸਿੰਘ ਹੌਲਦਾਰ, ਸਰਪੰਚ ਭੀਮ ਸਿੰਘ ਬਾਵਾ, ਸਰਪੰਚ ਜਗਸੀਰ ਸਿੰਘ ਢਿੱਲੋਂ ਸਰਪੰਚ ਦਰਸ਼ਨ ਸਿੰਘ ਜੱਸੇਕਾ, ਸਰਪੰਚ ਨਿਹਾਲ ਸਿੰਘ, ਸਰਪੰਚ ਜੁਗਰਾਜ ਸਿੰਘ, ਸਰਪੰਚ ਲੱਕੀ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ (ਜੈਜੀ) ਦੀ ਆਤਮਿਕ ਸ਼ਾਂਤੀ ਲਈ ਰਖਵਾਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 2 ਮਾਰਚ ਨੂੰ ਗੁਰਦੁਆਰਾ ਕੈਂਬੋਵਾਲ ਸਾਹਿਬ ਪਿੰਡ ਲੌਂਗੋਵਾਲ ਵਿਖੇ ਹੋਵੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media