Wednesday, March 19, 2025

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਭੀਖੀ, 9 ਮਾਰਚ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਵਿਖੇ ਲੋਕ ਮਾਤਾ ਦੇਵੀ ਅਹੱਲਿਆ ਹੋਲਕਰ ਦੀ ਤ੍ਰੈ-ਸ਼ਤਾਬਦੀ ਨੂੰ ਸਮਰਪਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਪ੍ਰੋਗਰਾਮ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਸ਼੍ਰੀਮਤੀ ਸਰੋਜ, ਰੀਨਾ, ਪੱਲਵੀ, ਪ੍ਰਿਆ, ਸਿੰਮੀ, ਵੀਨੂੰ, ਤਰੁਣਾ, ਨੀਲਮ, ਕੁਸੁਮ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਸਾਰਿਆਂ ਦਾ ਹਾਰਦਿਕ ਸਵਾਗਤ ਕੀਤਾ।ਉਨ੍ਹਾਂ ਲੋਕ ਮਾਤਾ ਦੇਵੀ ਅਹੱਲਿਆ ਹੋਲਕਰ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਸਾਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਆਪਣੀ ਕਾਬਲੀਅਤ ਯੋਗਤਾ, ਸੁਘੜ ਵਿਚਾਰਾਂ ਨਾਲ ਸਤਾਰਵੀਂ ਸਦੀ ਵਿੱਚ ਇੰਦੌਰ ਦੀ ਸ਼ਾਸਕ ਬਣੀ ਉਨ੍ਹਾਂ ਦੇ ਨਿਆਂ ਪ੍ਰਬੰਧ ਦੀ ਬੇਮਿਸਾਲ ਉਦਾਹਰਨ, ਉਚ ਫੈਸਲੇ ਲੈਣ ਦੀ ਸਮਰੱਥਾ, ਪੁਨਰ-ਨਿਰਮਾਣ ਅਤੇ ਇੰਦੌਰ ਨੂੰ ਦੁਨੀਆਂ ਵਿੱਚ ਸਭ ਤੋਂ ਵੱਧ ਸਾਫ਼-ਸੁਥਰਾ ਸ਼ਹਿਰ ਹੋਣ ਦਾ ਜੋ ਮਾਣ ਪ੍ਰਾਪਤ ਹੋਇਆ।ਉਨ੍ਹਾਂ ਕਿਹਾ ਕਿ ਮਹਿਲਾ ਦਿਵਸ ਵਿਸ਼ਵ ਦੇ ਭਿੰਨ ਖੇਤਰਾਂ ਵਿੱਚ ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਕਾਮਯਾਬੀ ਅਤੇ ਪਰਿਵਾਰਿਕ ਸਨੇਹ ਵਜੋਂ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਹ ਤਿਉਹਾਰ ਔਰਤਾਂ ਦੇ ਅਧਿਕਾਰਾਂ ਦੀ ਚੇਤਨਾ ਦਾ ਪ੍ਰਤੀਕ ਹੈ।ਔਰਤਾਂ ਦੇ ਸਹਿਯੋਗ ਸਦਕਾ ਹੀ ਅਸੀਂ ਹਰ ਮੰਜ਼ਲ ਨੂੰ ਸਰ ਕਰ ਸਕਦੇ ਹਾਂ।ਪ੍ਰੋਗਰਾਮ ਵਿੱਚ ਅਧਿਆਪਕਾਂ ਵਲੋਂ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀਆਂ ਵਿੰਭਿੰਨ ਵੰਨਗੀਆਂ ਭਾਸ਼ਣ, ਕਵਿਤਾ, ਲੋਕ-ਗੀਤ ਆਦਿ ਪੇਸ਼ ਕੀਤੇ ਗਏ।ਸਮੂਹ ਮਹਿਲਾ ਅਧਿਆਪਕਾਂ ਲਈ ਵੱਖ-ਵੱਖ ਗੇਮਾਂ ਦਾ ਆਯੋਜਨ ਕੀਤਾ ਗਿਆ ਜਿਵੇਂ ਕਿ ਰਾਜਮਾਂਹ ਚਨਾ, ਬੈਲੂਨ ਗੇਮ, ਨਿਊਜ਼ ਪੇਪਰ, ਕੱਪ ਐਂਡ ਸਟਿਕ, ਹਾਈਡ ਐਂਡ ਸੀਕ ਆਦਿ।ਮਹਿਲਾ ਅਧਿਆਪਕਾਂ ਵੱਲੋਂ ਸੱਭਿਆਚਾਰਕ ਲੋਕ-ਨਾਚ ਗਿੱਧਾ ਪੇਸ਼ ਕੀਤਾ ਗਿਆ।ਸਮਾਗਮ ਦੇ ਅੰਤ ‘ਚ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

 

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …