ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ `ਤੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਨਿਗਮ ਅਧਿਕਾਰੀਆਂ, ਵੈਟਰਨਰੀ ਅਫਸਰ ਅਤੇ ਐਸ.ਪੀ.ਸੀ.ਏ ਅਧਿਕਾਰੀਆਂ ਨਾਲ ਹਾਥੀ ਗੇਟ ਸਥਿਤ ਐਸ.ਪੀ.ਸੀ.ਏ ਕੰਪਲੈਕਸ ਦਾ ਨਿਰੀਖਣ ਕੀਤਾ।ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੇਸਹਾਰਾ ਜਾਨਵਰਾਂ ਦੇ ਇਲਾਜ਼ ਲਈ ਇੱਕ ਸੰਸਥਾ ਬਣਾਈ ਗਈ ਹੈ।ਜਿਸ ਵਿੱਚ ਜੇਕਰ ਕੋਈ ਬੇਸਹਾਰਾ ਜਾਨਵਰ ਬਿਮਾਰ ਜਾਂ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਐਸ.ਪੀ.ਸੀ.ਏ ਲਿਆਂਦਾ ਜਾਂਦਾ ਹੈ ਅਤੇ ਇਲਾਜ਼ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅੱਜ ਅਧਿਕਾਰੀਆਂ ਨਾਲ ਇਸ ਇਮਾਰਤ ਦੇ ਨਿਰੀਖਣ ਦੌਰਾਨ ਕਈ ਕਮੀਆਂ ਪਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਤੋਂ ਬਾਅਦ ਇਥੇ ਫਰਸ਼ ਅਤੇ ਸ਼ੈਡ ਬਣਾਏ ਜਾਣਗੇ ਅਤੇ ਇਮਾਰਤ ਦੀ ਚੰਗੀ ਤਰ੍ਹਾਂ ਸਫਾਈ ਵੀ ਕੀਤੀ ਜਾਵੇਗੀ।
Check Also
ਗੁਰੂ ਅਰਜਨ ਦੇਵ ਮਾਰਗ ਤੋਂ ਕੈਬਨਿਟ ਮੰਤਰੀ ਈ.ਟੀ.ਓ ਨੇ ਹਟਵਾਇਆ ਸ਼ਰਾਬ ਦਾ ਠੇਕਾ
ਅੰਮ੍ਰਿਤਸਰ 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਗੁਰੂ …