ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਐਨ.ਐਸ.ਐਸ ਯੂਨਿਟ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ: (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਵਿਭਾਗ ਤੋਂ ਸੇਵਾਮੁਕਤ ਪ੍ਰੋ. (ਡਾ.) ਰਮਿੰਦਰ ਕੌਰ ਅਤੇ ਬਲੱਡ ਬੈਂਕ ਸਿਵਲ ਹਸਪਤਾਲ ਅਜਨਾਲਾ ਤੋਂ ਬਲੱਡ ਟਰਾਸਫਿਉਜ਼ਨ ਅਫਸਰ ਡਾ. ਰਿਤੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਮਹਿਲਾ ਸ਼ਕਤੀਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਰਮਿੰਦਰ ਕੌਰ ਨੇ ਕਿਹਾ ਕਿ ਔਰਤ ਨੂੰ ਖੁਦ ’ਚ ਵਿਸ਼ਵਾਸ ਰੱਖਣਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਜਦੋਂ ਔਰਤ ਅੱਗੇ ਵੱਧਦੀ ਹੈ ਤਾਂ ਸਮਾਜ ਵੀ ਉਸਦੀ ਤਾਕਤ ਨੂੰ ਸਮਝਦਾ ਹੈ ਅਤੇ ਉਸ ਦਾ ਆਦਰ ਕਰਦਾ ਹੈ। ਡਾ. ਰਿਤੂ ਨੇ ਕਿਹਾ ਕਿ ਔਰਤ ਅਜਿਹੀ ਚਮਕ ਹੈ, ਜੋ ਦੁਨੀਆਂ ਨੂੰ ਰੌਸ਼ਨ ਕਰਦੀ ਹੈ ਅਤੇ ਆਪਣੀ ਮਿਹਨਤ ਤੇ ਦ੍ਰਿੜ ਨਿਸ਼ਚੇ ਨਾਲ ਹਰ ਰੁਕਾਵਟ ਨੂੰ ਪਾਰ ਕਰ ਸਕਦੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਚੰਗਾ ਖਾਣ-ਪਾਨ ਰੱਖਣ ਅਤੇ ਡਰੱਗਜ਼ ਵਰਗੀਆ ਨਾਮੁਰਾਦ ਚੀਜ਼ਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਬਣਾਉਣਾ, ਸਲੋਗਨ ਲਿਖਣਾ, ਘੋਸ਼ਣਾ ਪੱਤਰ, ਕਵਿਤਾ-ਪਾਠ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 51 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਡਾ. ਰਮਿੰਦਰ ਕੌਰ ਅਤੇ ਡਾ. ਰਿਤੂ ਵੱਲੋਂ ਮੁਕਾਬਲੇ ’ਚ ਜੇਤੂ ਆਏ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ।
ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਅਤੇ ਐਨ.ਐਸ.ਐਸ ਪੋ੍ਰਗਰਾਮ ਅਫਸਰ ਡਾ. ਗੁਨੀਸ਼ਾ ਸਲੂਜਾ, ਡਾ, ਪ੍ਰੀਤਇੰਦਰ ਕੌਰ, ਡਾ. ਰਾਸ਼ਿਮਾ ਚੰਗੋਤਰਾ, ਡਾ. ਦਿਵਿਯਾ ਸ਼ਰਮਾ, ਡਾ. ਪੂਰਨਿਮਾ ਖੰਨਾ, ਡਾ. ਗੁਰਜਿੰਦਰ ਕੌਰ, ਡਾ. ਰੇਨੂੰ ਸੈਣੀ, ਡਾ. ਮੋਹਿਤ ਸੈਣੀ, ਡਾ. ਸ਼ਿਵਨ ਸਰਪਾਲ, ਪ੍ਰੋ. ਹੇਮਾ, ਪ੍ਰੋ. ਸੁਗਮ, ਪ੍ਰੋ. ਮਨਸੀਰਤ ਕੌਰ, ਪ੍ਰੋ. ਪ੍ਰੇਰਨਾ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …