Wednesday, March 19, 2025

ਇਨਵੈਸਟ ਪੰਜਾਬ ਦੇ ਪੋਰਟਲ ‘ਤੇ ਆਏ ਕੇਸਾਂ ਦਾ ਸਮਾਂ ਸੀਮਾ ‘ਚ ਕੀਤਾ ਜਾਵੇ ਨਿਪਟਾਰਾ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਡਿਸਟ੍ਰਿਕ ਲੈਵਲ ਕਮੇਟੀ ਦੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਜਿਲ੍ਹਾ ਅੰਮ੍ਰਿਤਸਰ ਵਿੱਚ ਨਵੀਆਂ ਲੱਗ ਰਹੀਆਂ ਅਤੇ ਵਿਸਥਾਰ ਕਰ ਰਹੀਆ ਇਕਾਈਆਂ ਨੂੰ ਦੇਣ ਵਾਲੀਆਂ ਰੈਗੂਲੇਟਰੀ ਕਲੀਰੈਂਸ ਨੂੰ ਵਾਚਿਆ ਗਿਆ।ਹਾਜ਼ਰ ਹੋਏ ਇਕਾਈਆਂ ਦੇ ਨੁਮਾਇੰਦਿਆਂ ਨੇ ਮੌਕੇ ‘ਤੇ ਆਪਣੀਆਂ ਰੈਗੂਲੇਟਰੀ ਸਬੰਧੀ ਮੁਸ਼ਕਲਾਂ ਤੋਂ ਜਾਣੂ ਕਰਵਾਇਆ
ਡਿਪਟੀ ਕਮਿਸ਼ਨਰ ਵਲੋਂ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆ ਗਈਆਂ ਕਿ ਇਨਵੈਸਟ ਪੰਜਾਬ ਦੇ ਪੋਰਟਲ ਅਨੁਸਾਰ ਨਿਯਤ ਸਮਾਂ ਸੀਮਾ ਅੰਦਰ ਇਕਾਈਆਂ ਨੂੰ ਰੈਗੂਲੇਟਰੀ ਕਲੀਅਰੈਸਾਂ ਜਾਰੀ ਕੀਤੀ ਜਾਣ ਤਾਂ ਜੋ ਜਿਲ੍ਹੇ ਅੰਦਰ ਇਨਵੈਸਮੈਟ ਕਰ ਰਹੀਆ ਇਕਾਈਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।ਚੇਅਰਮੈਨ ਕਮ ਡਿਪਟੀ ਕਮਿਸ਼ਨਰ ਵਲੋਂ ਜਿਲੇ ਵਿੱਚ ਨਵੀਆਂ ਲੱਗੀਆਂ ਇਕਾਈਆਂ ਦੇ ਇਨਸੈਂਟਿਵ ਕੇਸਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਨਾਲ ਇਨਵੈਸਮੈਂਟ ਦੇ ਨਾਲ-ਨਾਲ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਦੇ ਮੌਕੇ ਮਿਲਣਗੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਮਾਨਵਪ੍ਰੀਤ ਸਿੰਘ ਜੀ.ਐਮ.ਡੀ.ਆਈ.ਸੀ ਅੰਮ੍ਰਿਤਸਰ ਅਤੇ ਉਦਯੋਗਪਤੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …